ਖੇਤੀਬਾੜੀ ਮੰਤਰਾਲਾ ਦਿੱਲੀ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ

ਖੇਤੀ ਮੰਤਰਾਲਾ ਦਿੱਲੀ, ਭਾਰਤ ਸਰਕਾਰ ਦੇ ਟੈਕਨੀਕਲ ਐਕਸਪਰਟ ਡਾਕਟਰ ਏ.ਕੇ. ਪਾਲ ਵੱਲੋਂ ਪੰਜਾਬ ਵਿੱਚ ਕਨੋਲਾ (ਗੋਭੀ) ਸਰੋਂ, ਗੋਭੀ ਸਰੋਂ ਦੀ ਜੀਉ ਟੈਗਿੰਗ, ਕਣਕ ਦੀਆਂ ਕਿਸਮਾਂ ਉੱਤੇ ਤਾਪਮਾਨ ਦਾ ਅਸਰ ਦੇਖਣ ਲਈ ਖੇਤੀਬਾੜੀ ਅਤੇ ਕਿਸਾਨ ਭਾਈ ਭਲਾਈ ਵਿਭਾਗ, ਜ਼ਿਲ੍ਹਾ ਲੁਧਿਆਣਾ ਅਤੇ ਕੇ.ਵੀ.ਕੇ. ਸਮਰਾਲਾ ਦੀ ਟੀਮ ਨਾਲ ਸਾਂਝੇ ਤੌਰ ਤੇ ਲੁਧਿਆਣੇ ਜ਼ਿਲ੍ਹੇ ਦੇ ਪਿੰਡਾਂ ਬਿਲਗਾ (ਬਲਾਕ ਲੁਧਿਆਣਾ-1),  ਲੱਲ੍ਹ ਕਲ੍ਹਾਂ (ਬਲਾਕ ਸਮਰਾਲਾ) ਅਤੇ ਭਰਥਲਾ (ਬਲਾਕ ਮਾਛੀਵਾੜਾ) ਵਿਖੇ ਵੱਖ ਵੱਖ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ।

ਕਿਸਾਨਾਂ ਦੇ ਖੇਤਾਂ ਵਿੱਚ ਸਰੋਂ ਦੀ ਵਰਾਇਟੀ ਜੀ.ਐਸ.ਸੀ.-7 ਅਤੇ ਕਣਕ ਦੀਆਂ ਵੱਖ-ਵੱਖ ਕਿਸਮਾਂ ਦੇ ਵੱਖ-ਵੱਖ ਖੇਤਾਂ ਵਿੱਚ ਕਣਕ ਦੀ ਫਸਲ ਦਾ ਨਿਰੀਖਣ ਕੀਤਾ। ਇਸੇ ਤਰ੍ਹਾਂ ਮਲਚਿੰਗ ਵਿਧੀ ਨਾਲ ਬੀਜੀ ਕਣਕ ਦੇ ਖੇਤਾਂ ਦਾ ਨਿਰੀਖਣ ਵੀ ਕੀਤਾ ਅਤੇ ਪਿੰਡ ਭਰਥਲਾ ਵਿੱਚ ਸਰੋਂ ਦੀ ਵਰਾਇਟੀ ਜੀ.ਐਸ.ਸੀ-7 ਦੀ ਵੱਖ-ਵੱਖ ਕਿਸਾਨਾਂ ਦੀ ਜੀਓ ਟੈਗਿੰਗ ਕੀਤੀ।

ਖੇਤੀਬਾੜੀ ਵਿਭਾਗ ਅਤੇ ਕੇ.ਵੀ.ਕੇ. ਸਮਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਣਕ ਦੀ ਕਿਸਮ ਪੀ.ਬੀ.ਡਬਲਯੂ. 826 ਅਧੀਨ ਪੰਜਾਬ ਵਿੱਚ ਲਗਭਗ 14.5% ਰਕਬੇ ਵਿੱਚ ਬਿਜਾਈ ਕੀਤੀ ਗਈ ਹੈ ਅਤੇ ਇਕੱਲੇ ਲੁਧਿਆਣੇ ਜ਼ਿਲ੍ਹੇ ਵਿੱਚ ਕਰੀਬ 11% ਰਕਬਾ ਇਸ ਕਿਸਮ ਅਧੀਨ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸਮ ਬਿਜਾਈ ਤੋਂ ਪੱਕਣ ਤੱਕ 148 ਦਿਨ ਲੈਂਦੀ ਹੈ ਅਤੇ ਵੱਧ ਤਾਪਮਾਨ ਸਹਿਣ ਕਰਨ ਦੀ ਸਮਰੱਥਾ ਰੱਖਦੀ ਹੈ।

ਹੋਰ ਖ਼ਬਰਾਂ :-  ਭਗਵਾਨ ਕਿਸੇ ਦਾ ਏਕਾਧਿਕਾਰ ਨਹੀਂ ਹੋ ਸਕਦਾ: ਸੰਧਵਾਂ ਨੇ ਸ੍ਰੀ ਰਾਮ ਦੀ ਪਵਿੱਤਰ ਸਥਾਪਨਾ ਦਾ ਸਿਆਸੀਕਰਨ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ

ਇਸ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ, ਖੇਤੀਬਾੜੀ ਅਫਸਰ ਡਾ. ਜਗਦੇਵ ਸਿੰਘ, ਡਾ. ਰੁਪਿੰਦਰ ਕੌਰ, ਸਹਾਇਕ ਖੇਤੀਬਾੜੀ ਇੰਜਨੀਅਰਿੰਗ (ਸੰਦ) ਡਾ. ਅਮਨਪ੍ਰੀਤ ਸਿੰਘ ਘਈ, ਖੇਤੀਬਾੜੀ ਵਿਕਾਸ ਅਫਸਰ (ਬੀਜ) ਡਾ. ਪ੍ਰਿਤਪਾਲ ਸਿੰਘ, ਕੇ.ਵੀ.ਕੇ. ਸਮਰਾਲਾ ਤੋਂ ਡਾ. ਕਰਨ ਸ਼ਰਮਾ, ਡਾ. ਦਵਿੰਦਰ ਤਿਵਾੜੀ, ਫਾਰਮਰ ਮੈਨੇਜਰ ਕੇ.ਵੀ.ਕੇ. ਸਮਰਾਲਾ ਸ਼੍ਰੀ ਬੇਅੰਤ ਸਿੰਘ, ਖੇਤੀਬਾੜੀ ਅਫਸਰ, ਸਮਰਾਲਾ ਡਾ. ਕੁਲਦੀਪ ਸਿੰਘ ਸੇਖੋ, ਖੇਤੀਬਾੜੀ ਵਿਕਾਸ ਅਫਸਰ ਡਾ. ਸੰਦੀਪ ਸਿੰਘ, ਡਾ. ਕੁਲਵੰਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਖੰਨਾ ਡਾ. ਸਰਤਾਜ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਸ਼੍ਰੀ ਤਰੁਣ ਗੁਪਤਾ ਅਤੇ ਖੇਤੀਬਾੜੀ ਉਪਨਿਰੀਖਕ ਸ਼੍ਰੀ ਤਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

ਅਖੀਰ ਵਿੱਚ ਦਿੱਲੀ ਤੋਂ ਆਏ ਡਾ. ਏ.ਕੇ. ਪਾਲ ਨੇ ਕਣਕ ਅਤੇ ਸਰੋਂ ਦੀਆਂ ਫਸਲਾਂ ਦੀ ਸਥਿਤੀ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਕਣਕ ਦੀ ਬੰਪਰ ਫਸਲ ਆਉਣ ਦੀ ਸੰਭਾਵਨਾ ਜਾਹਰ ਕੀਤੀ। ਉਹਨਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਅਤੇ ਕੇ.ਵੀ.ਕੇ. ਸਮਰਾਲਾ ਵੱਲੋਂ ਕਿਸਾਨੀ ਹਿੱਤਾਂ ਲਈ ਖੇਤੀ ਪਸਾਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਭਰਭੂਰ ਸ਼ਲਾਘਾ ਕੀਤੀ।

dailytweetnews.com

Leave a Reply

Your email address will not be published. Required fields are marked *