ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦਾ ਸੰਚਾਲਨ ਲਈ ਤਾਰੀਖਾਂ ਦਾ ਐਲਾਨ ਕੀਤਾ ਹੈ। ਇਸ ਵਾਰ ਲੋਕ ਸਭਾ ਚੋਣਾਂ ਸੱਤ ਪੜਾਅਵਾਂ ‘ਚ 19 ਅਪ੍ਰੈਲ ਤੋਂ ਹੋਵੇਗੀ, ਜਿਸ ਦੀ ਨਤੀਜੇ 4 ਜੂਨ ਨੂੰ ਘੋਸ਼ਿਤ ਕੀਤੇ ਜਾਣਗੇ।
- ਪਹਿਲਾ ਪੜਾਅ 19 ਅਪ੍ਰੈਲ ਨੂੰ ਹੋਵੇਗਾ, ਜਿਸ ਵਿੱਚ 21 ਸੂਬੇ ਦੇ 102 ਸੀਟਾਂ ‘ਤੇ ਵੋਟਿੰਗ ਹੋਵੇਗੀ
- ਦੂਜਾ ਪੜਾਅ 26 ਅਪ੍ਰੈਲ ਨੂੰ 13 ਸੂਬੇ ਦੇ 89 ਸੀਟਾਂ ‘ਤੇ ਹੋਵੇਗਾ।
- ਤੀਜਾ ਪੜਾਅ 7 ਮਈ ਨੂੰ 12 ਰਾਜਾਂ ਦੀਆਂ 94 ਸੀਟਾਂ ‘ਤੇ ਹੋਵੇਗਾ
- ਚੌਥਾ ਪੜਾਅ 13 ਮਈ ਨੂੰ 10 ਰਾਜਾਂ ਦੀਆਂ 96 ਸੀਟਾਂ, 20 ਮਈ ਨੂੰ
- ਪੰਜਵੀਂ ਪੜਾਅ ਵਿੱਚ 8 ਰਾਜਾਂ ਦੀਆਂ 49 ਸੀਟਾਂ, 25 ਮਈ ਨੂੰ
- ਛੇਵੇਂ ਪੜਾਅ ਵਿੱਚ 7 ਰਾਜਾਂ ਦੀਆਂ 57 ਸੀਟਾਂ ‘ਤੇ ਹੋਵੇਗੀ
- ਅਖੀਰੀ (ਸਤਵਾਂ) ਪੜਾਅ ਵਿੱਚ ਜੂਨ 1 ਨੂੰ 8 ਸੂਬੇ ਦੇ 57 ਸੀਟਾਂ ‘ਤੇ ਵੋਟਿੰਗ ਹੋਵੇਗੀ।
ਚੋਣ ਕਮਿਸ਼ਨ ਨੇ ਕਿਹਾ ਕਿ 10.5 ਲੱਖ ਪੋਲਿੰਗ ਸਟੇਸ਼ਨਾਂ ‘ਤੇ 97 ਕਰੋੜ ਵੋਟਰ ਵੋਟ ਪਾਉਣਗੇ।
ਚੋਣਾਂ ਦੇ ਆਖਰੀ ਪੜਾਅ ‘ਚ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੋਟ ਹੋਣਗੇ ਅਤੇ ਇਸ ਦੇ ਨਤੀਜੇ 4 ਜੂਨ ਨੂੰ ਘੋਸ਼ਿਤ ਕੀਤੇ ਜਾਣਗੇ।