ਅੰਮ੍ਰਿਤਸਰ ਪ੍ਰਸ਼ਾਸ਼ਨ ਵੱਲੋਂ ਵਾੱਲ ਪੇਂਟਿੰਗ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਦੀ ਨਿਵੇਕਲੀ ਪਹਿਲ

Exclusive initiative of Amritsar administration to educate voters through wall painting

ਜਿਲ੍ਹੇ ਦੇ ਵੋਟਰਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਵੋਟਰ ਜਾਗਰੂਕਤਾ ਵਾੱਲ ਪੇਂਟਿੰਗ ਬਣਵਾਇਆਂ ਜਾ ਰਹੀਆਂ ਹਨ। ਜਿਹਨਾਂ ਨੂੰ ਆਮ ਵੋਟਰਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 

 

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਾਮ ਥੋਰੀ ਨੇ ਇਸ ਨਿਵੇਕਲੀ ਪਹਿਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਸਮਾਜ ਵਿੱਚ ਫ਼ਿਲਮੀ ਕਿਰਦਾਰਾਂ ਦਾ ਆਮ ਲੋਕਾਂ ਉੱਪਰ ਬਹੁਤ ਪ੍ਰਭਾਵ ਹੈ ਅਤੇ ਇਹਨਾਂ ਰਾਹੀਂ ਕਹੀ ਗਈ ਗੱਲ ਸਾਡੇ ਸਮਾਜ ਵਿੱਚ ਅਹਿਮ ਸਥਾਨ ਰੱਖਦੀ ਹੈ। ਇਸੇ ਗੱਲ ਦੇ ਮੱਦੇਨਜ਼ਰ ਹੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕੁੱਝ ਅਜਿਹੀਆਂ ਵਾੱਲ ਪੇਂਟਿੰਗਾਂ ਬਣਵਾਇਆਂ ਜਾ ਰਹੀਆਂ ਹਨ ਜਿਸ ਵਿੱਚ ਫ਼ਿਲਮੀ ਕਿਰਦਾਰ ਬਹੁੱਤ ਹੀ ਸਰਲ ਤਰੀਕੇ ਨਾਲ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਵਾੱਲ ਪੇਂਟਿੰਗਾਂ ਵਿੱਚ ਪੋਲਿੰਗ ਤਰੀਕ 1 ਜੂਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾ ਰਿਹਾ ਹੈ, ਤਾਂ ਜੋ ਵੋਟਰ ਇਸ ਤਰੀਕ ਨੂੰ ਹਰ ਵੇਲੇ ਯਾਦ ਰੱਖਣ। ਉਹਨਾਂ ਦੱਸਿਆ ਕਿ ਇਹ ਵਾੱਲ ਪੇਂਟਿੰਗਾਂ ਬਣਾਉਣ ਲਈ ਸ਼ਹਿਰ ਵਿੱਚ ਉਸਾਰੇ ਗਏ ਫ਼ਲਾਈ ਓਵਰਾਂ ਤੇ ਥੱਲੇ ਉਪਲਬੱਧ ਜਗ੍ਹਾ ਨੂੰ ਉਪਯੋਗ ਵਿੱਚ ਲਿਆਂਦਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਸ਼ਹਿਰ ਦੀਆਂ ਪੰਜ ਥਾਵਾਂ ਤੇ ਕਚਿਹਰੀ ਚੌਂਕ, ਹੁਸੈਨਪੁਰਾ ਚੌਂਕ, ਬੱਸ ਸਟੈਂਡ ਸੰਗਮ ਸਿਨੇਮਾ ਦੇ ਸਾਹਮਣੇ, ਰਾਮ ਬਾਗ ਅਤੇ ਗੋਲਡਨ ਗੇਟ ਵਿਖੇ ਵਾੱਲ ਪੇਂਟਿੰਗ ਤਿਆਰ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਹੋਰ ਥਾਵਾਂ ਤੇ ਕੰਮ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਪੇਂਟਰਾਂ ਦੀ ਇੱਕ ਵਿਸ਼ੇਸ਼ ਟੀਮ ਨੂੰ ਬੁਲਾਇਆ ਗਿਆ ਹੈ, ਜੋ ਖ਼ਾਸ ਕਿਸਮ ਦੇ ਵਧੀਆ ਕੁਆਲਟੀ ਦੇ ਪੇਂਟ ਦੀ ਵਰਤੋਂ ਕਰਕੇ ਇਹ ਪੇਂਟਿੰਗਾਂ ਤਿਆਰ ਕਰ ਰਹੇ ਹਨ।

ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਅਤੇ ਸਾਨੂੰ ਸੱਭ ਨੂੰ ਇਸ ਲੋਕਤੰਤਰ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਚੋਣਾਂ ਦੇ ਪਰਵ ਦਾ ਐਲਾਨ ਹੋ ਚੁੱਕਾ ਹੈ ਅਤੇ ਹੁਣ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਚੋਣਾਂ ਦੇ ਇਸ ਤਿਉਹਾਰ ਵਿੱਚ ਵੱਧ ਚੜ੍ਹ ਕੇ ਭਾਗ ਲਈਏ। ਉਹਨਾਂ ਕਿਹਾ ਕਿ ਇਹਨਾਂ ਵਾੱਲ ਪੇਂਟਿੰਗਾਂ ਨੂੰ ਕਿਸੇ ਵਲੋਂ ਵੀ ਨੁਕਸਾਨ ਨਾ ਪਹੁੰਚਾਇਆ ਜਾਵੇ, ਜੇ ਕੋਈ ਨੁਕਸਾਨ ਪਹੁੰਚਾਉਦੀਆਂ ਫ਼ੜਿਆ ਗਿਆ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਵੀਪ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਦੇ ਹੋਏ ਉਹਨਾਂ ਕਿਹਾ ਅੰਮ੍ਰਿਤਸਰ ਜਿਲ੍ਹੇ ਦੇ ਸਾਰੀਆਂ ਵਿਧਾਨਸਭਾ ਹਲਕਿਆਂ ਵਿੱਚ ਇਸ ਵੇਲੇ ਸਵੀਪ ਗਤੀਵਿਧੀਆਂ ਪੂਰੇ ਜ਼ੋਰ ਨਾਲ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਆਮ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਵਿਧਾਨ ਸਭਾ ਹਲਕਾ ਪੱਧਰ ਤੇ ਏ.ਸੀ.ਲੈਵਲ ਨੋਡਲ ਅਫ਼ਸਰ ਸਵੀਪ ਲਗਾਏ ਗਏ ਹਨ, ਜੋ ਲਗਾਤਾਰ ਆਪਣੇ ਹਲਕੇ ਵਿੱਚ ਹੋਣ ਵਾਲੀਆਂ ਸਵੀਪ ਗਤੀਵਿਧੀਆਂ ਨੂੰ ਮੁਨੀਟਰ ਕਰ ਰਹੇ ਹਨ। ਉਹਨਾਂ ਕਿਹਾ ਕਿ ਸਵੀਪ ਗਤੀਵਿਧੀਆਂ ਕਰਾਉਣ ਦਾ ਮੁੱਖ ਟੀਚਾ ਸਮਾਜ ਦੇ ਹਰ ਵਰਗ ਤੱਕ ਵੋਟਾਂ ਸਬੰਧੀ ਹਰ ਇੱਕ ਲੋੜੀਂਦੀ ਜਾਣਕਾਰੀ ਪਹੁੰਚਾਉਣਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਲ੍ਹਾ ਪ੍ਰਸ਼ਾਸਨ ਵਲੋਂ ਕਈ ਨਿਵੇਕਲੇ ਅਤੇ ਮੈਗਾ ਇੰਵੈਂਟ ਕਰਵਾਏ ਜਾਣਗੇ, ਅਜਿਹਾ ਹੀ ਇੱਕ ਇਵੈਂਟ ਪਿਛਲੇ ਦਿਨੀਂ ਵਾਹਗਾ ਬਾਰਡਰ ਵਿਖੇ ਕਰਵਾਈਆ ਗਿਆ ਸੀ। ਉਹਨਾਂ ਕਿਹਾ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਅਤੇ ਸਾਨੂੰ ਸੱਭ ਨੂੰ ਇਸ ਲੋਕਤੰਤਰ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਚੋਣਾਂ ਦੇ ਪਰਵ ਦਾ ਐਲਾਨ ਹੋ ਚੁੱਕਾ ਹੈ ਅਤੇ ਹੁਣ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਚੋਣਾਂ ਦੇ ਇਸ ਤਿਉਹਾਰ ਵਿੱਚ ਵੱਧ ਚੜ੍ਹ ਕੇ ਭਾਗ ਲਈਏ। ਉਹਨਾਂ ਲੋਕਾਂ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਗਏ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨ ਦੀ ਗੁਜ਼ਾਰਿਸ਼ ਕੀਤੀ। ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਇਸ ਵਾਰ ‘ਅਬ ਕੀ ਬਾਰ ਸੱਤਰ ਪਾਰ’ ਦਾ ਨਾਅਰਾ ਦਿੱਤਾ ਗਿਆ ਹੈ, ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੇ ਵੋਟਰ 1 ਜੂਨ ਨੂੰ ਹੋਣ ਵਾਲੀਆਂ ਲੋਕਸਭਾ ਚੋਣਾਂ ਦੀ ਪੋਲਿੰਗ ਵਿੱਚ ਜ਼ਰੂਰ ਆਪਣੇ ਵੋਟ ਪਾਉਣ ਦੇ ਸੰਵਿਧਾਨਿਕ ਹੱਕ ਦੀ ਵਰਤੋਂ ਕਰਨ।

ਹੋਰ ਖ਼ਬਰਾਂ :-  “ਆਪ ਦੀ ਸਰਕਾਰ ਆਪ ਦੇ ਦੁਆਰ” - 1 ਮਾਰਚ ਨੂੰ ਬਠਿੰਡਾ ਵਿਖੇ 8 ਥਾਵਾਂ ਤੇ ਲਗਾਏ ਜਾਣਗੇ ਸਪੈਸ਼ਲ ਕੈਂਪ : ਜਸਪ੍ਰੀਤ ਸਿੰਘ

Leave a Reply

Your email address will not be published. Required fields are marked *