ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਪੰਜਾਬ ਦੀਆਂ ਬਾਕੀ ਚਾਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਚੋਣ ਲੜ ਰਹੀ ਹੈ।
‘ਆਪ’ ਪਹਿਲੀ ਪਾਰਟੀ ਬਣ ਗਈ ਹੈ ਜਿਸ ਨੇ ਸੂਬੇ ਦੇ ਸਾਰੇ 13 ਹਲਕਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਆਪਣੀਆਂ ਪਿਛਲੀਆਂ ਦੋ ਸੂਚੀਆਂ ਵਿੱਚ, ਪਾਰਟੀ ਨੇ ਨੌਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕੀਤਾ ਸੀ।
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਲੋਕ ਸਭਾ ਚੌਣਾਂ ਦੇ ਉਮੀਦਵਾਰ ਹੇਠ ਦਰਸਾਏ ਅਨੁਸਾਰ ਹਨ:-
- ਗੁਰਮੀਤ ਸਿੰਘ ਮੀਤ ਹੇਅਰ (ਮੌਜੂਦਾ ਕੈਬਨਿਟ ਮੰਤਰੀ ਪੰਜਾਬ) ਸੰਗਰੂਰ ਤੋਂ
- ਗੁਰਮੀਤ ਸਿੰਘ ਖੁੱਡੀਆਂ (ਮੌਜੂਦਾ ਕੈਬਨਿਟ ਮੰਤਰੀ ਪੰਜਾਬ) ਬਠਿੰਡਾ ਤੋਂ
- ਕੁਲਦੀਪ ਸਿੰਘ ਧਾਲੀਵਾਲ (ਮੌਜੂਦਾ ਕੈਬਨਿਟ ਮੰਤਰੀ ਪੰਜਾਬ) ਅੰਮ੍ਰਿਤਸਰ ਤੋਂ
- ਲਾਲਜੀਤ ਸਿੰਘ ਭੁੱਲਰ (ਮੌਜੂਦਾ ਕੈਬਨਿਟ ਮੰਤਰੀ ਪੰਜਾਬ) ਖਡੂਰ ਸਾਹਿਬ ਤੋਂ
- ਡਾ. ਬਲਬੀਰ ਸਿੰਘ (ਮੌਜੂਦਾ ਕੈਬਨਿਟ ਮੰਤਰੀ ਪੰਜਾਬ) ਪਟਿਆਲਾ ਤੋਂ
- ਮਾਲਵਿੰਦਰ ਸਿੰਘ ਕੰਗ (ਆਪ ਪੰਜਾਬ ਦੇ ਮੁੱਖ ਬੁਲਾਰੇ) ਆਨੰਦਪੁਰ ਸਾਹਿਬ ਤੋਂ
- ਜਗਦੀਪ ਸਿੰਘ ਕਾਕਾ ਬਰਾੜ (ਮੁਕਤਸਰ ਵਿਧਾਇਕ) ਫਿਰੋਜ਼ਪੁਰ ਤੋਂ
- ਅਮਨਸ਼ੇਰ ਸਿੰਘ ਸ਼ੈਰੀ ਕਲਸੀ (ਬਟਾਲਾ ਵਿਧਾਇਕ) ਗੁਰਦਾਸਪੁਰ ਤੋਂ
- ਅਸ਼ੋਕ ਪਰਾਸ਼ਰ ਪੱਪੂ (ਲੁਧਿਆਣਾ ਕੇਂਦਰੀ ਵਿਧਾਇਕ) ਲੁਧਿਆਣਾ ਤੋਂ
- ਪਵਨ ਕੁਮਾਰ ਟੀਨੂੰ (ਸਾਬਕਾ ਵਿਧਾਇਕ ਅਕਾਲੀ ਦਲ) ਜਲੰਧਰ (ਐਸ.ਸੀ) ਤੋਂ
- ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ (ਐਸ.ਸੀ.) ਤੋਂ
- ਗੁਰਪ੍ਰੀਤ ਸਿੰਘ ਜੀ.ਪੀ. ਫਤਹਿਗੜ੍ਹ ਸਾਹਿਬ (ਐਸ.ਸੀ.) ਤੋਂ
- ਕਰਮਜੀਤ ਸਿੰਘ ਅਨਮੋਲ ਫਰੀਦਕੋਟ (ਐਸ.ਸੀ.) ਤੋਂ