ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ (Lok Sabha Seats) ’ਤੇ ਸਨਿਚਰਵਾਰ 65 ਫੀ ਸਦੀ ਵੋਟਿੰਗ ਹੋਈ। 2019 ’ਚ ਭਾਜਪਾ ਨੇ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਜਿੱਤੀਆਂ ਸਨ।
ਖੱਟਰ, ਦੋ ਕੇਂਦਰੀ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਕੁਮਾਰੀ ਸ਼ੈਲਜਾ ਹਰਿਆਣਾ ’ਚ ਲੋਕ ਸਭਾ ਚੋਣਾਂ ਲੜ ਰਹੇ 223 ਉਮੀਦਵਾਰਾਂ ’ਚ ਸ਼ਾਮਲ ਹਨ। ਇਨ੍ਹਾਂ ’ਚ 207 ਪੁਰਸ਼ ਅਤੇ 16 ਔਰਤਾਂ ਸ਼ਾਮਲ ਹਨ।
2019 ਦੀਆਂ ਲੋਕ ਸਭਾ ਚੋਣਾਂ ’ਚ ਕੁਲ ਵੋਟਿੰਗ 70 ਫ਼ੀਸਦੀ ਸੀ। ਕਰਨਾਲ ਵਿਧਾਨ ਸਭਾ ਸੀਟ (Karnal Vidhan Sabha Seat) ਲਈ ਨੌਂ ਉਮੀਦਵਾਰ ਮੈਦਾਨ ’ਚ ਹਨ। ਕਰਨਾਲ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ (By-Election) ਲਈ ਵੀ ਵੋਟਿੰਗ ਹੋਈ, ਜਿੱਥੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੋਣ ਮੈਦਾਨ ’ਚ ਹਨ। ਮਨੋਹਰ ਲਾਲ ਖੱਟਰ (Manohar Lal Khattar) ਦੇ ਅਸਤੀਫੇ ਤੋਂ ਬਾਅਦ ਇਹ ਉਪ ਚੋਣ ਜ਼ਰੂਰੀ ਹੋ ਗਈ ਸੀ।