ਵਣ ਵਿਭਾਗ ਵੱਲੋਂ ਸੂਬੇ ਨੂੰ ਸਵੱਛ ਅਤੇ ਹਰਿਆ-ਭਰਿਆ ਬਣਾਉਣ ਲਈ 105 ਨਾਨਕ ਬਗੀਚੀਆਂ ਅਤੇ 25 ਪਵਿਤਰ ਵਣ ਸਥਾਪਤ ਕੀਤੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਵਾਤਾਵਰਣ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਰਹਿਨੁਮਾਈ ਹੇਠ ਇਸ ਦਿਸ਼ਾ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ।

ਸਾਲ 2023-24 ਦੌਰਾਨ ਵਿਭਾਗ ਨੇ 5740 ਹੈਕਟੇਅਰ ਰਕਬੇ ‘ਤੇ ਵੱਖ-ਵੱਖ ਸਕੀਮਾਂ ਤਹਿਤ 44 ਲੱਖ ਬੂਟੇ ਲਗਾਏ ਹਨ। ਇਸ ਤੋਂ ਇਲਾਵਾ ਵਿਭਾਗ ਪੰਜਾਬ ਹਰਿਆਵਲ ਲਹਿਰ ਅਧੀਨ ਸੂਬੇ ਦੇ ਲਗਭਗ 44 ਲੱਖ ਟਿਊਬਵੈੱਲਾਂ ‘ਤੇ ਪ੍ਰਤੀ ਟਿਊਬਵੈੱਲ ਘੱਟੋ-ਘੱਟ 3 ਬੂਟੇ ਲਗਾਉਣ ਲਈ ਯਤਨਸ਼ੀਲ ਹੈ। ਦੱਸਣਯੋਗ ਹੈ ਕਿ ਮੌਜੂਦਾ ਸਾਲ ਦੌਰਾਨ 4.60 ਲੱਖ ਟਿਊਬਵੈੱਲਾਂ ‘ਤੇ 8.31 ਲੱਖ ਬੂਟੇ ਲਗਾਏ ਗਏ ਹਨ।

ਹੋਰ ਖ਼ਬਰਾਂ :-  ਪੰਜਾਬ ‘ਚ ‘ਆਪ’ ਦੂਜਿਆਂ ਨਾਲੋਂ ਅੱਗੇ, ਅੱਧੇ ਦਰਜਨ ਹਲਕਿਆਂ ‘ਚ ਕਈ ਵੱਡੇ ਆਗੂ ਪਾਰਟੀ ‘ਚ ਹੋਏ ਸ਼ਾਮਲ

ਪੰਜਾਬ ਦੇ ਹਰਿਆਲੀ ਮਿਸ਼ਨ ਅਧੀਨ ਇਸ ਸਾਲ 105 ਨਾਨਕ ਬਗੀਚੀਆਂ ਅਤੇ 25 ਪਵਿੱਤਰ ਵਣ ਸਥਾਪਤ ਕਰਨ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਿਆ ਹੈ। ਸਟੇਟ ਅਥਾਰਟੀ ਕੈਂਪਾ ਸਕੀਮ ਤਹਿਤ ਮੁਲਾਜ਼ਮਾਂ ਖਾਸ ਕਰਕੇ ਔਰਤਾਂ ਲਈ ਸਵੱਛਤਾ ਨੂੰ ਯਕੀਨੀ ਬਣਾਉਣ ਲਈ 3 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਨਰਸਰੀਆਂ ਵਿੱਚ 100 ਪਖਾਨਿਆਂ ਦੀ ਉਸਾਰੀ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸਾਲ 2024-25 ਦੌਰਾਨ 45 ਹੋਰ ਪਖਾਨੇ ਤਿਆਰ ਹੋ ਜਾਣਗੇ।

Leave a Reply

Your email address will not be published. Required fields are marked *