ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਾਰਗਿਲ ਜੰਗੀ ਯਾਦਗਾਰ ਦਾ ਦੌਰਾ ਕਰਨਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵੀਰਵਾਰ ਨੂੰ ਕਿਹਾ ਕਿ ਉਹ 25ਵੇਂ ਕਾਰਗਿਲ ਵਿਜੇ ਦਿਵਸ ਸਮਾਰੋਹ (25th Kargil Vijay Diwas Celebration) ਦੇ ਹਿੱਸੇ ਵਜੋਂ ਸ਼ਹੀਦ ਹੋਏ ਬਹਾਦਰਾਂ ਨੂੰ ਸ਼ਰਧਾਂਜਲੀ ਦੇਣ ਲਈ 26 ਜੁਲਾਈ ਨੂੰ ਕਾਰਗਿਲ ਯੁੱਧ ਸਮਾਰਕ (Kargil War Memorial) ਦਾ ਦੌਰਾ ਕਰਨਗੇ।

ਕਾਰਗਿਲ ਵਾਰ ਮੈਮੋਰੀਅਲ,ਜਿਸ ਨੂੰ ਦਰਾਸ ਵਾਰ ਮੈਮੋਰੀਅਲ ਵੀ ਕਿਹਾ ਜਾਂਦਾ ਹੈ। ਭਾਰਤੀ ਫੌਜ ਦੁਆਰਾ ਭਾਰਤ ਅਤੇ ਪਾਕਿਸਤਾਨ ਵਿਚਕਾਰ 1999 ਦੇ ਕਾਰਗਿਲ ਯੁੱਧ ਦੌਰਾਨ ਲੜਨ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਸਨਮਾਨ ਵਿੱਚ ਬਣਾਈ ਗਈ ਇੱਕ ਯਾਦਗਾਰ ਹੈ। ਇਹ ਯਾਦਗਾਰ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ‘ਤੇ ਕੰਟਰੋਲ ਰੇਖਾ ਦੇ ਨੇੜੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਕਾਰਗਿਲ ਜ਼ਿਲ੍ਹੇ ਵਿੱਚ ਦਰਾਸ ਵਿੱਚ ਸਥਿਤ ਹੈ।

ਹੋਰ ਖ਼ਬਰਾਂ :-  ਮੁੱਖ ਮੰਤਰੀ ਨੇ ਦਿੱਤੀ ਲੋਕਾਂ ਨੂੰ ਰਾਹਤ: ‘ਦੁਆਬੇ ‘ਚ ਸਰਕਾਰ ਤੁਹਾਡੇ ਦਰਬਾਰ’ ਸਕੀਮ ਤਹਿਤ ਆਪਣੀ ਜਲੰਧਰ ਰਿਹਾਇਸ਼ ਵਿਖੇ ਸਮੱਸਿਆਵਾਂ ਸੁਣੀਆਂ ਤੇ ਕੀਤਾ ਨਿਬੇੜਾ

Leave a Reply

Your email address will not be published. Required fields are marked *