ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ 23 ਅਗਸਤ ਨੂੰ ਯੂਕਰੇਨ (Ukraine) ਦੀ ਰਾਜਧਾਨੀ ਕਵੀਵ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਯੂਕਰੇਨ (Ukraine) ਦੇ ਰਾਸ਼ਟਰਪਤੀ ਜੈਲੰਸਕੀ (President Zelensky) ਦੇ ਸੱਦੇ ’ਤੇ ਉਹ ਇਹ ਦੌਰਾ ਕਰ ਸਕਦੇ ਹਨ। ਜੈਲੰਸਕੀ ਨੇ ਮੋਦੀ ਦੇ ਰੂਸ ਦੌਰੇ ਦੀ ਕਰੜੀ ਨਿਖੇਧੀ ਕੀਤੀ ਸੀ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਜਾਣ ਦੀ ਤਿਆਰੀ ਵਿਚ ਹਨ।
ਅਮਰੀਕਾ ਸਮੇਤ ਦੁਨੀਆਂ ਭਰ ਦੇ ਅਨੇਕਾਂ ਦੇਸ਼ ਭਾਰਤ ਨੂੰ ਰੂਸ-ਯੂਕਰੇਨ ਜੰਗ ਬੰਦ ਕਰਵਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਦੀਆਂ ਵਾਰ-ਵਾਰ ਅਪੀਲਾਂ ਕਰ ਚੁੱਕੇ ਹਨ। ਮੋਦੀ ਨੇ ਇਹ ਤਾਂ ਕਿਹਾ ਹੈ ਕਿ ਮੌਜੂਦਾ ਸਮਾਂ ਜੰਗ ਦਾ ਸਮਾਂ ਨਹੀਂ ਪਰ ਭਾਰਤ ਦੀ ਸਰਗਰਮ ਭੂਮਿਕਾ ਵੱਲ ਦੁਨੀਆਂ ਦੀ ਨਜ਼ਰ ਹੈ।