ਲੇਬਨਾਨ ‘ਤੇ ਇਜ਼ਰਾਈਲ ਦਾ ਜ਼ਬਰਦਸਤ ਹਮਲਾ, 300 ਤੋਂ ਵੱਧ ਮਿਜ਼ਾਈਲਾਂ ਦਾਗੀਆਂ

ਇਜ਼ਰਾਈਲ (Israel) ਨੇ ਸੋਮਵਾਰ 23 ਸਤੰਬਰ ਨੂੰ ਲੇਬਨਾਨ ਵਿੱਚ 300 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਅਲ ਜਜ਼ੀਰਾ ਮੁਤਾਬਕ 2006 ‘ਚ ਇਜ਼ਰਾਈਲ-ਲੇਬਨਾਨ ਜੰਗ ਤੋਂ ਬਾਅਦ ਲੇਬਨਾਨ ‘ਤੇ ਇਹ ਸਭ ਤੋਂ ਵੱਡਾ ਹਮਲਾ ਹੈ।

ਲੇਬਨਾਨ ਵਿੱਚ ਸਕੂਲ ਅਤੇ ਕਾਲਜ ਬੁੱਧਵਾਰ 25 ਸਤੰਬਰ ਤੱਕ ਬੰਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਂਦੇ ਦੇਖਿਆ ਗਿਆ, ਇਸ ਕਾਰਨ ਕਈ ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਹੋ ਗਿਆ।

ਹੋਰ ਖ਼ਬਰਾਂ :-  ਇਜ਼ਰਾਈਲ ਨੇ 142 ਫਲਸਤੀਨੀ ਔਰਤਾਂ ਅਤੇ ਲੜਕੀਆਂ ਨੂੰ ਲਿਆ ਹਿਰਾਸਤ ‘ਚ

ਲੇਬਨਾਨ ਦੇ ਸਿਹਤ ਮੰਤਰਾਲੇ (Ministry of Health) ਨੇ ਕਿਹਾ ਕਿ ਹਮਲੇ ਵਿੱਚ ਹੁਣ ਤੱਕ 492 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਵਿੱਚ 58 ਔਰਤਾਂ ਅਤੇ 35 ਬੱਚੇ ਹਨ। 1,645 ਲੋਕ ਜ਼ਖਮੀ ਹੋਏ ਹਨ।

Leave a Reply

Your email address will not be published. Required fields are marked *