ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ ‘ਤੇ ਵੀ ਲਾਈ ਪਾਬੰਦੀ

ਇਮੀਗ੍ਰੇਸ਼ਨ (Immigration) ਬਾਰੇ ਇੱਕ ਹੋਰ ਸਖ਼ਤ ਕਦਮ ਵਿੱਚ ਕੈਨੇਡੀਅਨ ਫੈਡਰਲ ਸਰਕਾਰ (Canadian Federal Government) ਹੁਣ 2025 ਵਿੱਚ ਸਥਾਈ ਨਿਵਾਸ ਲਈ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਵਾਲੀਆਂ ਨਵੀਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰੇਗੀ।

ਕੈਨੇਡਾ ਵਿੱਚ ਰਹਿ ਰਹੇ ਪੀਆਰ ਧਾਰਕ (PR Holder) ਅਤੇ ਉਨ੍ਹਾਂ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ। ਉਨ੍ਹਾਂ ਨੂੰ ਟੂਰਿਸਟ ਅਤੇ ਸੁਪਰ ਵੀਜ਼ਾ ‘ਤੇ ਬੁਲਾਇਆ ਜਾ ਸਕਦਾ ਹੈ ਪਰ ਪੀਆਰ (PR) ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਹੋਰ ਖ਼ਬਰਾਂ :-  ਸ਼ਿਕਾਗੋ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਘੋਸ਼ਣਾ ਕੀਤੀ ਹੈ ਕਿ 2025 ਤੱਕ, ਕੈਨੇਡਾ ਸਿਰਫ ਮਾਤਾ-ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ (PGP) ਅਧੀਨ ਕੀਤੀਆਂ ਗਈਆਂ ਪਰਿਵਾਰਕ ਸਪਾਂਸਰਸ਼ਿਪ ਅਰਜ਼ੀਆਂ ‘ਤੇ ਕਾਰਵਾਈ ਕਰੇਗਾ, ਜੋ ਕਿ 2024 ਵਿੱਚ ਜਮ੍ਹਾ ਕੀਤੀਆਂ ਗਈਆਂ ਸਨ। IRCC 2025 ਤੱਕ ਵੱਧ ਤੋਂ ਵੱਧ 15,000 ਸਪਾਂਸਰਸ਼ਿਪ ਅਰਜ਼ੀਆਂ ‘ਤੇ ਕਾਰਵਾਈ ਕਰਨ ਦਾ ਇਰਾਦਾ ਰੱਖਦਾ ਹੈ।

Leave a Reply

Your email address will not be published. Required fields are marked *