ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ‘ਆਪ ਦੀ ਸਰਕਾਰ ਆਪ ਦੇ ਦੁਆਰ’ ਅਧੀਨ ਜਿੰਨਾ ਕੈਂਪਾਂ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ, ਇਹ ਦਫਤਰਾਂ ਵਿਚ ਆਮ ਲੋਕਾਂ ਦੀ ਹੁੰਦੀ ਖੱਜ਼ਲ ਖੁਆਰੀ ਤੇ ਲੁੱਟ ਦਾ ਖੁਰਾ ਖੋਜ ਮਿਟਾ ਦੇਣਗੇ, ਕਿਉਂਕਿ ਜਦ ਲੋਕਾਂ ਦੇ ਕੰਮ ਉਨਾਂ ਦੇ ਬੂਹੇ ਉਤੇ ਹੋਣ ਲੱਗ ਪੈਣਗੇ ਤਾਂ ਲੋਕ ਕਿਸੇ ਨੂੰ ਪੈਸੇ ਦੇਣ ਬਾਰੇ ਸੋਚਣਗੇ ਵੀ ਨਹੀਂ। ਇੰਨਾ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਵਿਚ ਲੱਗੇ ਕੈਂਪਾਂ ਦਾ ਦੌਰਾ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਲੋੜਵੰਦ ਲੋਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਸੁਰੂ ਕੀਤੀ ਯੋਜਨਾ ‘ਆਪ ਦੀ ਸਰਕਾਰ ਆਪ ਦੇ ਦੁਆਰ’ ਰਾਹੀ ਪਿੰਡ-ਪਿੰਡ ਜਾ ਕੇ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਜਿੱਥੇ ਸਰਕਾਰ ਦੀਆਂ ਯੋਜਨਾਵਾ ਬਾਰੇ ਜਾਣਕਾਰੀ ਦੇ ਰਹੇ ਹਨ, ਉਥੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਮੌਕੇ ਤੇ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕੈਂਪਾਂ ਨਾਲ ਜਿੱਥੇ ਆਮ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਉੱਥੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਕੰਮ ਇਕੋ ਥਾਂ ’ਤੇ ਸੁਖਾਵੇਂ ਢੰਗ ਨਾਲ ਕਰਵਾ ਸਕਣਗੇ।
ਸ. ਧਾਲੀਵਾਲ ਨੇ ਹਲਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਅਜਨਾਲਾ ਹਲਕੇ ਦੇ ਪਰ ਪਿੰਡ ਤੇ ਸ਼ਹਿਰ ਵਿਚ ਇਹ ਕੈਂਪ ਵਾਰੀ ਵਾਰੀ ਲੱਗਣਗੇ ਹਨ, ਸੋ ਤੁਸੀਂ ਆਪਣੇ ਨੇੜੇ ਲੱਗਣ ਵਾਲੇ ਕੈਂਪ ਵਿਚ ਜਾ ਕੇ ਮੌਕੇ ਉਤੇ ਆਪਣਾ ਕੰਮ ਕਰਵਾਓ ਤਾਂ ਸਾਨੂੰ ਖੁਸ਼ੀ ਹੋਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਉਹ ਕਰ ਵਿਖਾਇਆ ਹੈ ਅਤੇ ਲੋਕਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਸਰਕਾਰ ਤੁਹਾਡੀ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਇੰਤਕਾਲ ਸਬੰਧੀ ਕੈਂਪ ਲਗਾ ਕੇ ਮੌਕੇ ਉਤੇ ਵੱਡੀ ਪੱਧਰ ਉਤੇ ਇੰਤਕਾਲ ਕੀਤੇ ਸਨ ਅਤੇ ਹੁਣ 43 ਤਰਾਂ ਦੀਆਂ ਸੇਵਾਵਾਂ ਦੇਣ ਲਈ ਸਰਕਾਰ ਤੁਹਾਡੇ ਦਰਵਾਜ਼ੇ ਉਤੇ ਪਹੁੰਚ ਚੁੱਕੀ ਹੈ। ਉਨਾਂ ਦੱਸਿਆ ਕਿ 8 ਫਰਵਰੀ ਨੂੰ ਹਰਦੋ ਪੁਤਲੀ, ਚੱਕ ਸਿਕੰਦਰ, ਦਿਆਲਪੁਰ ਤੇ ਉਰਦਾਂ ਵਿਖੇ ਇਹ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕ ਇੰਨਾ ਕੈਂਪਾਂ ਦਾ ਲਾਹਾ ਜ਼ਰੂਰ ਲੈਣ।