ਪੰਜਾਬ ਦੀ ਆਮ ਆਦਮੀ ਪਾਰਟੀ (AAP) ਨੇ ਅੱਜ (9 ਫਰਵਰੀ) ਚੰਡੀਗੜ੍ਹ ਵਿੱਚ ਕੀਤਾ ਵਿਰੋਧ ਪ੍ਰਦਰਸ਼ਨ

ਪੰਜਾਬ ਦੀ ਆਮ ਆਦਮੀ ਪਾਰਟੀ (AAP) ਵੱਲੋਂ 9 ਫਰਵਰੀ ਨੂੰ ਚੰਡੀਗੜ੍ਹ ਵਿੱਚ ਕਾਂਗਰਸੀ ਆਗੂਆਂ ਦੇ ਬਿਆਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੰਤਰੀ ਹਰਭਜਨ ਸਿੰਘ ਈਟੀਓ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦੇ ਖ਼ਿਲਾਫ਼ ਸੀ।

‘ਆਪ’ ਦੇ ਵਰਕਰ ਬਾਜਵਾ ਦੇ ਘਰ ਦਾ ਘੇਰਾਓ ਕਰਨ ਲਈ ਅੱਗੇ ਵਧੇ, ਜਿਸ ਕਾਰਨ ਪੁਲਿਸ ਨੇ ਪਹਿਲਾਂ ਹੀ ਸੈਕਟਰ-4 MLA ਹੋਸਟਲ ਦੇ ਬਾਹਰ ਬੈਰੀਕੇਡ ਲਗਾਏ ਅਤੇ ਵਾਟਰ ਕੈਨਨ ਤਾਇਨਾਤ ਕੀਤੇ। ਇਸ ਦੌਰਾਨ ਪੁਲਿਸ ਅਤੇ ਵਰਕਰਾਂ ਵਿਚਕਾਰ ਝੜਪ ਹੋਈ ਅਤੇ ਵਾਟਰ ਕੈਨਨ ਚਲਾਇਆ ਗਿਆ। ਕਈ ‘ਆਪ’ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।

ਵਿਵਾਦ ਦੀ ਜੜ੍ਹ ਉਹ ਬਿਆਨ ਹਨ ਜਿਨ੍ਹਾਂ ਵਿੱਚ ਬਾਜਵਾ ਨੇ ਕਿਹਾ ਸੀ ਕਿ ਹਰਭਜਨ ਈਟੀਓ ਪਹਿਲਾਂ ਬੈਂਡ ਵਜਾਉਂਦਾ ਸੀ ਅਤੇ ਹੁਣ “ਪੰਜਾਬ ਦਾ ਬੈਂਡ ਵਜਾ ਰਿਹਾ ਹੈ”, ਜਦਕਿ ਰਾਜਾ ਵੜਿੰਗ ਨੇ ਇਸ ਤੋਂ ਵੀ ਅੱਗੇ ਵਧਦਿਆਂ ਗਰਦਨ ਮਰੋੜਨ ਵਾਲੀ ਟਿੱਪਣੀ ਕੀਤੀ, ਜਿਸ ਦਾ ਹਵਾਲਾ ਰਾਹੁਲ ਗਾਂਧੀ ਨਾਲ ਜੋੜਿਆ ਗਿਆ।

ਹੋਰ ਖ਼ਬਰਾਂ :-  ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 95 'ਚ ਨਵੇਂ ਟਿਊਬਵੈਲ ਦਾ ਉਦਘਾਟਨ

ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਮੰਤਰੀ ਹਰਭਜਨ ਈਟੀਓ ਨੇ ਕਿਹਾ ਕਿ ‘ਆਪ’ ਦੇ ਆਗੂ ਆਪਣੀ ਮਿਹਨਤ ਨਾਲ ਅੱਗੇ ਵਧੇ ਹਨ। ਉੱਥੇ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਾਜਵਾ ਦੇ ਬਿਆਨ ਨੂੰ ਅਪਮਾਨਜਨਕ ਦੱਸਦਿਆਂ ਕਿਹਾ ਕਿ ਕਾਂਗਰਸ ਦੀ ਭਾਸ਼ਾ ਦਲਿਤ ਵਿਰੋਧੀ ਸੋਚ ਨੂੰ ਦਰਸਾਉਂਦੀ ਹੈ ਅਤੇ ਇਸ ਲਈ ਮਾਫ਼ੀ ਮੰਗਣੀ ਚਾਹੀਦੀ ਹੈ।

Leave a Reply

Your email address will not be published. Required fields are marked *