ਏਅਰ ਫੋਰਸ ਸਕੂਲ ਸਪੋਰਟਸ ਚੈਂਪੀਅਨਸ਼ਿਪ ਅੱਜ 24 ਸਤੰਬਰ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋ ਰਹੀ ਹੈ। ਇਹ 14ਵਾਂ ਐਡੀਸ਼ਨ ਹੈ, ਜਿਸ ਵਿੱਚ 600 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਹਨ ਅਤੇ 13 ਐਥਲੈਟਿਕਸ ਤੇ ਹੋਰ ਖੇਡਾਂ ਵਿੱਚ ਮੁਕਾਬਲਾ ਕਰਨਗੇ।
ਚੈਂਪੀਅਨਸ਼ਿਪ 26 ਸਤੰਬਰ ਤੱਕ ਚੱਲੇਗੀ, ਜਿਸ ਦੀ ਮੇਜ਼ਬਾਨੀ 3-ਬੇਸ ਰਿਪੇਅਰ ਡਿਪੋ, ਚੰਡੀਗੜ੍ਹ ਕਰ ਰਹੀ ਹੈ। ਚੈਂਪੀਅਨਸ਼ਿਪ ਦਾ ਉਦਘਾਟਨ ਸੈਕਟਰ-7 ਸਪੋਰਟਸ ਕੰਪਲੈਕਸ, ਚੰਡੀਗੜ੍ਹ ‘ਚ ਹੋਇਆ,ਸਮਾਪਨ ਸਮਾਰੋਹ 26 ਸਤੰਬਰ ਨੂੰ ਹੋਵੇਗਾ, ਇੱਕ ਵਿਸ਼ੇਸ਼ ਮਸਕਟ “Phoenix” ਨੂੰ ਵੀ ਲਾਂਚ ਕੀਤਾ ਗਿਆ, ਜੋ ਲਚੀਲੇਪਣ ਤੇ ਸੰਕਲਪ ਦਾ ਪ੍ਰਤੀਕ ਹੈ। ਮੁਕਾਬਲੇ ਵਿਚ 7 ਟੀਮਾਂ ਲੈ ਰਹੀਆਂ ਹਨ, ਜੋ ਵੱਖ-ਵੱਖ ਏਅਰ ਫੋਰਸ ਸਕੂਲਾਂ ਦੀ ਨੁਮਾਇੰਦਗੀ ਕਰਨਗੀਆਂ।