ਏਅਰ ਇੰਡੀਆ (Air India) ਦੀ ਇੱਕ ਉਡਾਣ ਵਿੱਚ ਅੱਜ (ਮੰਗਲਵਾਰ) ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਦਿੱਲੀ ਤੋਂ ਬੈਂਗਲੁਰੂ (Delhi to Bengaluru) ਜਾ ਰਹੀ ਫਲਾਈਟ ਨੂੰ ਸ਼ੱਕੀ ਤਕਨੀਕੀ ਖਰਾਬੀ ਦਾ ਖਦਸ਼ਾ ਹੋਣ ‘ਤੇ ਭੋਪਾਲ (Bhopal) ਵੱਲ ਡਾਇਵਰਟ (divert) ਕਰਨਾ ਪਿਆ।
ਏਅਰ ਇੰਡੀਆ ਦੀ ਉਡਾਣ AI2487, ਜੋ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਸੀ, ਨੂੰ ਮੰਗਲਵਾਰ ਨੂੰ ਵਿਚਕਾਰ ਹਵਾਈ ਯਾਤਰਾ ਦੌਰਾਨ ਤਕਨੀਕੀ ਖ਼ਰਾਬੀ ਦੀ ਸ਼ੱਕੀ ਸਮੱਸਿਆ ਕਾਰਨ ਭੋਪਾਲ ਵੱਲ ਮੋੜਿਆ ਗਿਆ। ਏਅਰਲਾਈਨ ਅਨੁਸਾਰ, ਜਹਾਜ਼ ਸੁਰੱਖਿਅਤ ਢੰਗ ਨਾਲ ਉਤਾਰ ਲਿਆ ਗਿਆ ਹੈ ਅਤੇ ਇਸ ਦੀ ਪ੍ਰੀਕੌਸ਼ਨਰੀ ਜਾਂਚ ਜਾਰੀ ਹੈ, ਜਿਸ ਵਿੱਚ ਕੁਝ ਸਮਾਂ ਲੱਗਣ ਦੀ ਸੰਭਾਵਨਾ ਹੈ।
ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ,
“ਇਸ ਅਚਾਨਕ ਸਥਿਤੀ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਖੇਦ ਹੈ। ਭੋਪਾਲ ਵਿਖੇ ਸਾਡੀ ਗਰਾਊਂਡ ਟੀਮ ਯਾਤਰੀਆਂ ਨੂੰ ਤੁਰੰਤ ਸਹਾਇਤਾ ਤੇ ਸਹੂਲਤ ਪ੍ਰਦਾਨ ਕਰ ਰਹੀ ਹੈ। ਯਾਤਰੀਆਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਲਈ ਪੂਰਾ ਯਤਨ ਕੀਤਾ ਜਾ ਰਿਹਾ ਹੈ।”
ਏਅਰਲਾਈਨ ਨੇ ਦੁਹਰਾਇਆ ਕਿ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਦੀ ਸੁਰੱਖਿਆ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ।