ਜੇਜੇਪੀ ਅਤੇ ਆਜ਼ਾਦ ਸਮਾਜ ਪਾਰਟੀ ਵਿਚਾਲੇ ਗਠਜੋੜ ਫਾਈਨਲ

ਹਰਿਆਣਾ ਵਿਧਾਨ ਸਭਾ ਚੋਣਾਂ (Haryana Vidhan Sabha Elections) ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਸੋਮਵਾਰ ਨੂੰ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਵਿਚਕਾਰ ਗਠਜੋੜ ਹੋ ਗਿਆ। ਜੇਜੇਪੀ ਪਹਿਲਾਂ ਭਾਜਪਾ ਦੇ ਨਾਲ ਸੀ ਅਤੇ ਪਾਰਟੀ ਮੁਖੀ ਦੁਸ਼ਯੰਤ ਚੌਟਾਲਾ ਮਨੋਹਰ ਲਾਲ ਖੱਟਰ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਨ।

ਭਾਜਪਾ ਅਤੇ ਜੇਜੇਪੀ (JJP) ਦਾ ਗਠਜੋੜ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਟੁੱਟ ਗਿਆ ਸੀ।ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਚੰਦਰਸ਼ੇਖਰ ਕੱਲ੍ਹ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਆਫ਼ ਇੰਡੀਆ (Constitution Club of India) ਵਿੱਚ ਗੱਠਜੋੜ ਦਾ ਰਸਮੀ ਐਲਾਨ ਕਰਨਗੇ। ਪ੍ਰੈੱਸ ਕਾਨਫਰੰਸ ਦੌਰਾਨ ਗਠਜੋੜ ਦੇ ਫਾਰਮੂਲੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਜੇਜੇਪੀ ਹਰਿਆਣਾ ਲਈ ਜਾਣੀ-ਪਛਾਣੀ ਪਾਰਟੀ ਹੈ, ਪਰ ਆਜ਼ਾਦ ਸਮਾਜ ਪਾਰਟੀ ਰਾਜਨੀਤੀ ਵਿਚ ਨਵੀਂ ਹੈ। ਪਾਰਟੀ ਮੁਖੀ ਚੰਦਰਸ਼ੇਖਰ ਆਜ਼ਾਦ ਯੂਪੀ ਦੀ ਨਗੀਨਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ,ਹਰਿਆਣਾ ਦੀ ਸਿਆਸਤ ਵਿੱਚ ਜੇਜੇਪੀ ਦੇ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਚਰਚਾ ਸੀ ਪਰ ‘ਆਪ’ ਨੇ ਇਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਹੋਰ ਖ਼ਬਰਾਂ :-  ਖੰਨਾ ‘ਚ ਕਾਂਗਰਸ ਨੂੰ ਵੱਡਾ ਝਟਕਾ, 100 ਦੇ ਕਰੀਬ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਲ

ਜੇਜੇਪੀ (JJP) ਨਾਲ ਗਠਜੋੜ ‘ਤੇ ‘ਆਪ’ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਡਾ: ਸੰਦੀਪ ਪਾਠਕ ਨੇ ਕਿਹਾ ਕਿ ਦੁਸ਼ਯੰਤ ਚੌਟਾਲਾ ਨੂੰ ਆਪਣੀ ਪਾਰਟੀ ‘ਤੇ ਧਿਆਨ ਦੇਣਾ ਚਾਹੀਦਾ ਹੈ, ‘ਆਪ’ ਦਾ ਕਿਸੇ ਨਾਲ ਕੋਈ ਗਠਜੋੜ ਨਹੀਂ ਹੈ। ਆਮ ਆਦਮੀ ਪਾਰਟੀ ਨੇ ਘਰ-ਘਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸਾਡੇ ਵਰਕਰ ਹਰ ਘਰ ਜਾਣਗੇ। ਭਾਜਪਾ ਆਪਣੇ ਮੁੱਖ ਮੰਤਰੀ ਤੋਂ ਸੰਤੁਸ਼ਟ ਨਹੀਂ ਹੈ।

ਭਾਜਪਾ ਜਾਣਦੀ ਹੈ ਕਿ ਉਨ੍ਹਾਂ ਦਾ ਕੰਮ ਨਹੀਂ ਹੋਇਆ, ਇਸ ਲਈ ਜਨਤਾ ਨਾਰਾਜ਼ ਹੈ।ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਚੋਣ ਕਮਿਸ਼ਨ (Election Commission) ਨੇ ਇਨ੍ਹਾਂ ਸਾਰੀਆਂ ਸੀਟਾਂ ‘ਤੇ ਇੱਕੋ ਪੜਾਅ ‘ਚ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। ਸਾਰੇ ਰਾਜਾਂ ਵਿੱਚ 1 ਅਕਤੂਬਰ ਨੂੰ ਵੋਟਿੰਗ ਹੋਵੇਗੀ ਜਦਕਿ ਨਤੀਜੇ 4 ਅਕਤੂਬਰ ਨੂੰ ਸਾਹਮਣੇ ਆਉਣਗੇ।

ਜੰਮੂ-ਕਸ਼ਮੀਰ ਦੇ ਚੋਣ ਨਤੀਜੇ ਵੀ ਉਸੇ ਦਿਨ ਸਾਹਮਣੇ ਆਉਣਗੇ। ਹਰਿਆਣਾ ਵਿੱਚ ਇੱਕ ਪਾਸੇ ਸੱਤਾਧਾਰੀ ਭਾਜਪਾ ਹੈ ਅਤੇ ਦੂਜੇ ਪਾਸੇ ਕਾਂਗਰਸ, ਆਮ ਆਦਮੀ ਪਾਰਟੀ, ਜੇਜੇਪੀ ਅਤੇ ਹੋਰ ਛੋਟੀਆਂ ਪਾਰਟੀਆਂ ਹਨ। ਹੁਣ ਦੇਖਣਾ ਇਹ ਹੈ ਕਿ ਇਸ ਚੋਣ ਵਿੱਚ ਕਿਹੜੀ ਪਾਰਟੀ ਜਿੱਤਦੀ ਹੈ ਅਤੇ ਕਿਹੜੀ ਹਾਰਦੀ ਹੈ।

Leave a Reply

Your email address will not be published. Required fields are marked *