ਨਵ ਨਿਯੁਕਤ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵੱਲੋ ਸ਼ਹਿਰ ਵਾਸੀਆਂ ਨੂੰ ਹਰ ਮੂਲ-ਭੂਤ ਸੇਵਾ ਮੁਹੱਇਆ ਕਰਵਾਉਣ ਦਾ ਦਿੱਤਾ ਗਿਆ ਭਰੋਸਾ, ਲੰਬਤ ਪਏ ਸਾਰੇ ਵਿਕਾਸ ਦੇ ਕੰਮ ਜਲਦ ਕੀਤੇ ਜਾਣਗੇ ਮੁਕੱਮਲ

ਅੱਜ ਸ. ਹਰਪ੍ਰੀਤ ਸਿੰਘ ਆਈ.ਏ.ਐੱਸ ਵੱਲੋ ਨਗਰ ਨਿਗਮ ਅੰਮ੍ਰਿਤਸਰ ਵਿਖੇ ਬਤੌਰ ਕਮਿਸ਼ਨਰ ਅਹੁਦਾ ਸੰਭਾਲਿਆਂ ਗਿਆ। ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵੱਲੋ ਫੁੱਲਾਂ ਦਾ ਗੁਲਦਸਤਾ ਦੇ ਕੇ ਨਵੇ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਨਿਗਮ ਦੇ ਸਾਰੇ ਵਿਭਾਗਾਂ ਦੇ ਮੁੱਖੀ/ਉਪਮੁੱਖੀਵੀ ਹਾਜਰ ਸਨ।

ਨਵ ਨਿਯੁਕਤ ਕਮਿਸ਼ਨਰ ਨੇ ਪ੍ਰੈਸ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਪੂਰੀ ਮੇਹਨਤ ਨਾਲ ਨਗਰ ਨਿਗਮ ਦੇ ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਸ਼ਹਿਰ ਵਾਸੀਆਂ ਦੀ ਸੇਵਾ ਲਈ ਹਾਜਰ ਹਨ ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਸ਼ਹਿਰ ਵਾਸੀਆਂ ਦੀਆਂ ਜੋ ਮੁੱਖ ਸਮੱਸਿਆਵਾਂ ਹਨ ਉਹਨਾਂ ਵਿਚ ਕੂੜੇ ਦੀ ਲਿਫਟਿੰਗ ਦਾ ਰੋਜਾਨਾਂ ਨਾ ਹੋਨਾ ਹੈ ਅਤੇ ਜਲਦ ਹੀ ਸਿਹਤ ਵਿਭਾਗ ਦੇ ਅਧਿਕਾਰੀਆਂਅਤੇ ਕੂੜਾ ਚੁੱਕਣ ਵਾਲੀ ਕੰਪਨੀ   ਨਾਲ ਮੀਟਿੰਗ ਕਰਕੇ ਇਸ ਸਮੱਸਿਆ ਦਾ ਪੱਕਾ ਹਲ ਕੀਤਾ ਜਾਵੇਗਾ । ਸ਼ਹਿਰ ਵਿਚ ਹੋ ਰਹੀਆਂ ਨਜਾਇਜ ਉਸਾਰੀਆਂ ਦੇ ਸਬੰਧ  ਵਿਚ ਪ੍ਰੈਸ ਨੂੰ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਕੋਈ ਵੀ ਉਸਾਰੀ ਕਾਨੂੰਨ  ਅਨੁਸਾਰ ਹੀ ਬਰਦਾਸਤ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਨਜਾਇਜ ਉਸਾਰੀਆਂ ਕਿਸੇ ਹਾਲਤ ਵਿਚ ਨਹੀ ਹੋਣ ਦੀਤੀਆਂ ਜਾਣਗੀਆਂ ।

ਹੋਰ ਖ਼ਬਰਾਂ :-  ਪੰਜਾਬ ਸਿਵਲ ਸਰਵਿਸ (ਪੀਸੀਐਸ) ਕੇਡਰ ਅਧਿਕਾਰੀ ਰੁਬਿੰਦਰਜੀਤ ਸਿੰਘ ਹੋਏ ਚੰਡੀਗੜ੍ਹ ਪ੍ਰਸ਼ਾਸਨ 'ਚ ਸ਼ਾਮਲ, 5 ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ

ਕਮਿਸ਼ਨਰ ਹਰਪ੍ਰੀਤ ਸਿੰਘ ਵੱਲੋ ਪਹਿਲੇ ਦਿਨ ਹੀ ਨਿਗਮ ਦੇ ਅਹਿਮ ਵਿਭਾਗਾਂ ਦੇ ਮੁੱਖੀਆਂ ਅਤੇ ਉਪਮੁੱਖੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਉਹਨਾਂ ਉਚੇਚੇ ਤੌਰ ਤੇ ਕਿਹਾ ਕਿ ਸ਼ਹਿਰ ਵਿਚ ਚੱਲ ਹਰੇ ਸਾਰੇ ਵਿਕਾਸ ਦੇ ਕੰਮਾਂ ਵਿਚ ਤੇਜੀ ਲਿਆਂਦੀ ਜਾਵੇ। ਅਤੇ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ ਤਾਂ ਜੋ ਅੰਮ੍ਰਿਤਸਰ ਸ਼ਹਿਰ ਸਹੀ ਮਾਇਨੇ ਵਿਚ ਸਿਫਤੀ ਦਾ ਘਰ ਬਣ ਸਕੇ।

ਇਸ ਮੌਕੇ ਤੇ ਨਿਗਰਾਨ ਇੰਜੀਨਿਅਰ ਸੰਦੀਪ ਸਿੰਘ, ਕਾਰਜਕਾਰੀ ਇੰਜੀਨਿਅਰ ਭਲਿੰਦਰ ਸਿੰਘ,ਐੱਸ.ਪੀ. ਸਿੰਘ, ਸਿਹਤ ਅਫਸਰ ਡਾ. ਕਿਰਨ ਕੁਮਾਰ, ਡਾ. ਰਮਾਸਕੱਤਰ ਰਜਿੰਦਰ ਸ਼ਰਮਾ, ਸਕੱਤਰ ਸ਼ੁਸ਼ਾਤ ਭਾਟਿਆ,ਸੁਪਰਡੰਟ ਸਤਪਾਲ ਸਿੰਘ, ਰਾਹੀ ਪ੍ਰੋਜੈਕਟ ਦੇ ਡਾ. ਜੋਤੀ ਮਹਾਜਨ, ਆਸ਼ੀਸ਼ ਕੁਮਾਰ ਅਤੇ ਹੋਰ ਹਾਜਰ ਸਨ ।

dailytweetnews.com

Leave a Reply

Your email address will not be published. Required fields are marked *