ਅੰਮ੍ਰਿਤਸਰ ਅੰਡਰ 15 ਲੜਕੀਆਂ ਦੀ ਟੀਮ ਨੇ ਸੈਮੀਫਾਈਨਲ ਜਿੱਤ ਕੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 15 ਲੜਕੀਆਂ ਦੇ ਟੂਰਨਾਮੈਂਟ ਬਠਿੰਡਾ ਨੂੰ 3 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਬਠਿੰਡਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅੰਮ੍ਰਿਤਸਰ ਦੀ ਟੀਮ 34.1 ਓਵਰਾਂ ਵਿੱਚ 103 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਪਹਿਲ ਸ਼ਰਮਾ ਨੇ 46 ਦੌੜਾਂ ਬਣਾਈਆਂ, ਰਿਆ ਰਾਠੌਰ ਨੇ 7 ਓਵਰਾਂ ‘ਚ 12 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਜਵਾਬ ਵਿੱਚ ਬਠਿੰਡਾ ਨੇ 34.1 ਓਵਰਾਂ ਵਿੱਚ 100 ਦੌੜਾਂ ਬਣਾ ਕੇ ਆਲ ਆਊਟ ਹੋ ਗਿਆ ਅਤੇ ਅੰਮ੍ਰਿਤਸਰ ਨੇ ਇਹ ਮੈਚ 3 ਦੌੜਾਂ ਨਾਲ ਜਿੱਤ ਲਿਆ। ਤਨਿਕਸ਼ਾ ਕਾਂਸਲ ਨੇ 33 ਦੌੜਾਂ ਬਣਾ ਕੇ ਜਸਮੀਤ ਕੌਰ ਨੇ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
ਸ਼੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ–ਕਮ–ਪ੍ਰਧਾਨ ਏ.ਜੀ.ਏ. ਦੀ ਸਰਪ੍ਰਸਤੀ ਹੇਠ, ਸ.ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ., ਅੰਮ੍ਰਿਤਸਰ ਕਮ ਮੀਤ ਪ੍ਰਧਾਨ ਏ.ਜੀ.ਏ. ਅਤੇ ਸ.ਇੰਦਰਜੀਤ ਸਿੰਘ ਬਾਜਵਾ ਹਨੀ.ਸਕੱਤਰ ਏ.ਜੀ.ਏ. ਨੇ ਟੀਮ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਆਸ ਕੀਤੀ ਕਿ ਬਾਕੀ ਟੂਰਨਾਮੈਂਟ ਵਿੱਚ ਵੀ ਅੰਮ੍ਰਿਤਸਰ ਵਧੀਆ ਪ੍ਰਦਰਸ਼ਨ ਕਰੇਗਾ।