ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਨੋਟਿਫਿਕੇਸ਼ਨ ਜਾਰੀ ਹੋ ਚੁੱਕਿਆ ਹੈ। ਸ਼੍ਰੀਮਤੀ ਨੀਲਮ ਮਹੈ, ਡਿਪਟੀ ਡਾਇਹੈਕਟਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨੇ ਦੱਸਿਆ ਕਿ ਫੌਜ ਵਿੱਚ ਭਰਤੀ ਦਾ ਨੋਟਿਫਿਕੇਸ਼ਨ www.joinindianarmy.nic.in ਵੈਬਸਾਇਟ ਤੇ ਜਾਰੀ ਕੀਤਾ ਗਿਆ ਹੈ। ਭਾਰਤੀ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਪ੍ਰਾਰਥੀ 13 ਫਰਵਰੀ 2024 ਤੋਂ 22 ਮਾਰਚ 2024 ਤੱਕ ਆਨਲਾਈਨ ਫਾਰਮ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਹੋਇਆ ਉਹਨਾਂ ਦੱਸਿਆ ਕਿ ਜਿਹੜੇ ਪ੍ਰਾਰਥੀਆਂ ਦੀ ਉਮਰ 21 ਸਾਲ, ਕੱਦ 170 ਸੈਂਟੀਮੀਟਰ, ਛਾਤੀ 77/82 ਸੈਂਟੀਮੀਟਰ, ਭਾਰ 50 ਕਿੱਲੋ ਅਤੇ ਵਿਦਿਅਕ ਯੋਗਤਾ ਘੱਟੋ ਘੱਟ 10ਵੀਂ ਪਾਸ ਹੈ, ਉਹ ਭਰਤੀ ਲਈ ਫੌਜ ਦੀ ਵੈਬਸਾਇਟ www.joinindianarmy.nic.in ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਅਪਲਾਈ ਕਰਨ ਤੋਂ ਬਾਅਦ ਪ੍ਰਾਰਥੀਆਂ ਦੀ ਚੋਣ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਪ੍ਰਾਰਥੀਆਂ ਦਾ ਫਿਜਿਕਲ ਟੈਸਟ ਲਿਆ ਜਾਵੇਗਾ। ਲਿਖਤੀ ਅਤੇ ਫਿਜਿਕਲ ਟੈਸਟ ਪਾਸ ਕਰਨ ਵਾਲੇ ਪ੍ਰਾਰਥੀਆ ਦਾ ਅੰਤ ਵਿੱਚ ਮੈਡੀਕਲ ਟੈਸਟ ਲਿਆ ਜਾਵੇਗਾ। ਇਸ ਭਰਤੀ ਲਈ ਖਿਡਾਰੀਆਂ, ਐਨ.ਸੀ.ਸੀ ਸਰਟੀਫਿਕੇਟ ਅਤੇ ਡਿਪਲੋਮਾ/ਆਈ.ਟੀ.ਆਈ ਹੋਲਡਰਾਂ ਲਈ ਬੋਨਸ ਪੁਆਇੰਟ ਵੀ ਰੱਖੇ ਗਏ ਹਨ।
ਡਿਪਟੀ ਡਾਇਰੈਕਟਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਰਮੀ ਅਗਨੀਵੀਰ ਦੀ ਭਰਤੀ ਲਈ ਲਿਖਿਤ ਪੇਪਰ ਦੀ ਤਿਆਰੀ ਲ਼ਈ ਚਾਹਵਾਨ ਪ੍ਰਾਰਥੀ ਸੀ ਪਾਈਟ ਕੈਂਪ ਵਿਖੇ ਆ ਕੇ ਕਲਾਸਾ ਲਗਾ ਸਕਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਕੈਂਪਾ ਦਾ ਫਾਇਦਾ ਉਠਾ ਸਕਦੇ ਹਨ। ਚਾਹਵਾਨ ਪ੍ਰਾਰਥੀ ਲਿਖਤੀ ਟੈਸਟ ਦੀ ਸਿਖਲਾਈ ਲਈ ਜਰੂਰੀ ਦਸਤਾਵੇਜਾ ਦੀਆਂ ਫੋਟੋ ਕਾਪੀਆਂ ਜਿਵੇ ਕਿ ਅਧਾਰ ਕਾਰਡ, ਦਸਵੀਂ ਕਲਾਸ ਜਾ ਬਾਰਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਲੈ ਕੇ ਕੈਂਪ ਵਿਖੇ ਰਿਪੋਰਟ ਕਰ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ ਟਰੇਨਿੰਗ ਦੌਰਾਨ ਯੁਵਕਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਯੁਵਕ ਇਹਨਾਂ ਮੋਬਾਇਲ ਨੰਬਰ 7009317626, 9872840492, 9915789068 ਤੇ ਸੰਪਰਕ ਕਰ ਸਕਦੇ ਹਨ।