ਫੌਜ ਵਿੱਚ ਭਰਤੀ ਹੋਣ ਲਈ ਆਨਲਾਈਨ ਫਾਰਮ 22 ਮਾਰਚ 2024 ਤੱਕ

ਭਾਰਤੀ ਫੌਜ ਵਿੱਚ ਭਰਤੀ ਲਈ ਰਜਿਸਟਰੇਸ਼ਨ ਕਰਨ ਲਈ ਨੋਟਿਫਿਕੇਸ਼ਨ ਜਾਰੀ ਹੋ ਗਿਆ ਹੈ। ਇਸ ਦਾ ਪ੍ਰਗਟਾਵਾ ਸ਼੍ਰੀ ਨਰੇਸ ਕੁਮਾਰ ਰੋਜਗਾਰ ਅਫਸਰ ਅੰਮ੍ਰਿਤਸਰ ਨੇ ਕੀਤਾ ਉਨ੍ਹਾਂ ਕਿਹਾ ਕਿ ਫੌਜ ਵਿੱਚ ਭਰਤੀ ਹੋਣ ਲਈ ਰਜਿਸਟਰੇਸ਼ਨ ਕਰਨ ਦਾ ਨੋਟਿਫਿਕੇਸ਼ਨ www.joinindianarmy.nic.in ਵੈਬਸਾਇਟ ਤੇ ਜਾਰੀ ਕੀਤਾ ਗਿਆ ਹੈ ਅਤੇ ਭਰਤੀ ਹੋਣ ਦੇ ਚਾਹਵਾਨ ਪ੍ਰਾਰਥੀ ਮਿਤੀ 22 ਮਾਰਚ 2024 ਤੱਕ ਆਨਲਾਈਨ ਫਾਰਮ ਰਜਿਸਟਰ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਦਿੰਦਿਆਂ ਹੋਇਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਪ੍ਰਾਰਥੀਆਂ ਦੀ ਉਮਰ 21 ਸਾਲ, ਕੱਦ 170 ਸੈਂਟੀਮੀਟਰ, ਛਾਤੀ 77/82 ਸੈਂਟੀਮੀਟਰ, ਭਾਰ 50 ਕਿੱਲੋ ਅਤੇ ਵਿਦਿਅਕ ਯੋਗਤਾ ਘੱਟੋ ਘੱਟ 10ਵੀਂ ਪਾਸ ਹੈ, ਉਹ ਰਜਿਸਟਰੇਸ਼ਨ ਲਈ ਫੌਜ ਦੀ ਵੈਬਸਾਇਟ www.joinindianarmy.nic.in ਤੇ ਰਜਿਸਟਰ ਕਰ ਸਕਦੇ ਹਨ। ਇਸ ਭਰਤੀ ਲਈ ਰਜਿਸਟਰ ਕਰਨ ਤੋਂ ਬਾਅਦ ਪ੍ਰਾਰਥੀਆਂ ਦੀ ਚੋਣ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਪ੍ਰਾਰਥੀਆਂ ਦਾ ਫਿਜਿਕਲ ਟੈਸਟ ਲਿਆ ਜਾਵੇਗਾ। ਲਿਖਤੀ ਅਤੇ ਫਿਜਿਕਲ ਟੈਸਟ ਪਾਸ ਕਰਨ ਵਾਲੇ ਪ੍ਰਾਰਥੀਆ ਦਾ ਅੰਤ ਵਿੱਚ ਮੈਡੀਕਲ ਟੈਸਟ ਲਿਆ ਜਾਵੇਗਾ।

ਹੋਰ ਖ਼ਬਰਾਂ :-  ਅਜਨਾਲਾ ਹਲਕੇ ਦੇ ਸਕੂਲਾਂ ਉਤੇ ਖਰਚੇ ਜਾਣਗੇ 27.85 ਕਰੋੜ ਰੁਪਏ-ਧਾਲੀਵਾਲ

ਇਸ ਭਰਤੀ ਲਈ ਖਿਡਾਰੀਆਂ, ਐਨ.ਸੀ.ਸੀ ਸਰਟੀਫਿਕੇਟ ਅਤੇ ਡਿਪਲੋਪਾ—ਆਈ.ਟੀ.ਆਈ ਹੋਲਡਰਾਂ ਲਈ ਬੋਨਸ ਪੁਆਇੰਟ ਵੀ ਰੱਖੇ ਗਏ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦਫਤਰ ਦੇ ਡਿਪਟੀ ਸੀ.ਈ.ੳ ਸ਼੍ਰੀ ਤੀਰਥਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਸੀ—ਪਾਇਟ ਕੈਂਪ ਰਣੀਕੇ ਵਿਖੇ, ਇਸ ਭਰਤੀ ਲਈ ਮੁਫਤ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਜੋ ਪ੍ਰਾਰਥੀ ਇਹ ਟਰੇਨਿੰਗ ਕਰਨ ਦੇ ਚਾਹਵਾਨ ਹਨ, ਉਹ ਸੀ—ਪਾਇਟ ਕੈਂਪ ਰਣੀਕੇ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ ਨੌਜਵਾਨ ਪ੍ਰਾਰਥੀ ਵੱਧ ਤੋਂ ਵੱਧ ਇਸ ਵੈਬਸਾਇਟ www.joinindianarmy.nic.in ਤੇ ਭਰਤੀ ਲਈ ਰਜਿਸਟਰ ਕਰਨ ਅਤੇ ਹੋਰ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਨਾਲ ਕਿਸੇ ਵੀ ਕੰਮ—ਕਾਜ ਵਾਲੇ ਦਿਨ ਸੰਪਰਕ ਕਰ ਸਕਦੇ ਹਨ।

dailytweetnews.com

Leave a Reply

Your email address will not be published. Required fields are marked *