ਇਹ ਵਿਰਾਟ ਕੋਹਲੀ ਦਾ ਆਖਰੀ ਆਸਟ੍ਰੇਲੀਆ ਟੈਸਟ ਦੌਰਾ:ਸੌਰਵ ਗਾਂਗੁਲੀ

ਸੌਰਵ ਗਾਂਗੁਲੀ (Sourav Ganguly) ਦਾ ਮੰਨਣਾ ਹੈ ਕਿ ਇਹ ਸੀਰੀਜ਼ ਵਿਰਾਟ ਕੋਹਲੀ (Virat Kohli) ਲਈ ਖਾਸ ਤੌਰ ‘ਤੇ ਮਹੱਤਵਪੂਰਨ ਹੋ ਸਕਦੀ ਹੈ, ਕਿਉਂਕਿ ਇਹ ਆਸਟ੍ਰੇਲੀਆ ‘ਚ ਉਨ੍ਹਾਂ ਦਾ ਆਖਰੀ ਟੈਸਟ ਦੌਰਾ ਹੋ ਸਕਦਾ ਹੈ।

36 ਸਾਲ ਦੇ ਵਿਰਾਟ ਕੋਹਲੀ ਲਈ ਭਵਿੱਖ ‘ਚ ਆਸਟ੍ਰੇਲੀਆ ਦੌਰੇ ‘ਤੇ ਖੇਡਣਾ ਮੁਸ਼ਕਿਲ ਹੋ ਸਕਦਾ ਹੈ। ਇਸ ਬਾਰੇ ਗੱਲ ਕਰਦਿਆਂ ਸੌਰਵ ਗਾਂਗੁਲੀ (Sourav Ganguly) ਨੇ ਕਿਹਾ, “ਉਹ ਇੱਕ ਚੈਂਪੀਅਨ ਬੱਲੇਬਾਜ਼ ਹੈ ਤੇ ਇਸ ਤੋਂ ਪਹਿਲਾਂ ਆਸਟ੍ਰੇਲੀਆ (Australia) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ। ਉਸ ਨੇ ਉੱਥੇ 2014 ਵਿੱਚ ਚਾਰ ਸੈਂਕੜੇ ਅਤੇ 2018 ਵਿੱਚ ਇੱਕ ਸੈਂਕੜਾ ਲਗਾਇਆ ਸੀ। ਉਹ ਇਸ ਲੜੀ ਵਿੱਚ ਆਪਣੀ ਛਾਪ ਛੱਡਣਾ ਚਾਹੇਗਾ ਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਵੀ ਹੋਵੇਗਾ, ਇਹ ਉਸਦਾ ਆਸਟ੍ਰੇਲੀਆ ਦਾ ਆਖਰੀ ਦੌਰਾ ਹੋ ਸਕਦਾ ਹੈ।

ਹੋਰ ਖ਼ਬਰਾਂ :-  ਬਠਿੰਡਾ ਪੁਲਿਸ ਦਾ ਤਿੰਨ ਰੋਜਾ ਐਂਟੀ ਡਰੱਗ ਕ੍ਰਿਕਟ ਲੀਗ ਟੂਰਨਾਮੈਂਟ ਹੋਇਆ ਸਮਾਪਤ

ਸੌਰਵ ਗਾਂਗੁਲੀ (Sourav Ganguly) ਨੇ ਵਿਰਾਟ ਕੋਹਲੀ (Virat Kohli) ਦੇ ਖਰਾਬ ਪ੍ਰਦਰਸ਼ਨ ‘ਤੇ ਜ਼ਿਆਦਾ ਚਿੰਤਾ ਜ਼ਾਹਰ ਨਹੀਂ ਕੀਤੀ ਅਤੇ ਕਿਹਾ, “ਨਿਊਜ਼ੀਲੈਂਡ (New Zealand) ਖ਼ਿਲਾਫ਼ ਬੱਲੇਬਾਜ਼ੀ ਲਈ ਬਹੁਤ ਮੁਸ਼ਕਲ ਸਨ, ਪਰ ਵਿਰਾਟ ਕੋਹਲੀ ਨੂੰ ਆਸਟ੍ਰੇਲੀਆ ਵਿੱਚ ਚੰਗੀਆਂ ਵਿਕਟਾਂ ਮਿਲਣਗੀਆਂ। ਮੈਨੂੰ ਪੂਰੀ ਉਮੀਦ ਹੈ ਕਿ ਉਹ ਇਸ ਸੀਰੀਜ਼ ਵਿਚ ਚੰਗਾ ਪ੍ਰਦਰਸ਼ਨ ਕਰਨਗੇ।”

Leave a Reply

Your email address will not be published. Required fields are marked *