ਚੰਡੀਗੜ੍ਹ ਪੁਲਿਸ (Chandigarh Police) ਹੁਣ ਕਾਂਸਟੇਬਲਾਂ ਦੀ ਤਰੱਕੀ ਬੀ-1 ਟੈਸਟ (B-1 Test) ਦੇ ਆਧਾਰ ‘ਤੇ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਚੰਡੀਗੜ੍ਹ ਪੁਲਿਸ ਰੈਗੂਲਰ ਤਰੱਕੀ ਦੀ ਬਜਾਏ ਟੈਸਟ ਦਾ ਸਹਾਰਾ ਲਵੇਗੀ। ਬੀ-1 ਟੈਸਟ ਲਈ ਚੰਡੀਗੜ੍ਹ ਪੁਲਿਸ (Punjab Police) ਨੇ ਹੁਕਮ ਜਾਰੀ ਕਰ ਦਿੱਤੇ ਹਨ।
ਕੁੱਲ ਅਸਾਮੀਆਂ ‘ਚੋਂ 25 ਫ਼ੀਸਦੀ ਅਹੁਦਾ ਤਰੱਕੀ ਬੀ-1 ਟੈਸਟ ਦੇ ਆਧਾਰ ‘ਤੇ ਹੋਵੇਗੀ, ਜਦਕਿ 75 ਫ਼ੀਸਦੀ ਸੀਨੀਆਰਤਾ ਦੇ ਹਿਸਾਬ ਨਾਲ ਹੋਵੇਗੀ, ਸਾਰੇ ਥਾਣਿਆਂ ਅਤੇ ਵਿੰਗ’ ‘ਚ ਤਾਇਨਾਤ ਜਵਾਨਾਂ ਨੂੰ 30 ਅਗਸਤ ਤੱਕ ਅਪਲਾਈ ਕਰਨ ਲਈ ਕਿਹਾ ਗਿਆ ਹੈ। ਟੈਸਟ ਲਈ ਫਾਰਮ ਪੁਲਿਸ ਹੈੱਡਕੁਆਰਟਰ ‘ਚ ਜਮ੍ਹਾਂ ਕਰਵਾਉਣਾ ਹੋਵੇਗਾ। ਜਵਾਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੈ। ਤਤਕਾਲੀ ਸੰਸਦ ਮੈਂਬਰ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਸੀ ਪੱਤਰ ਤਤਕਾਲੀ ਸੰਸਦ ਮੈਂਬਰ ਕਿਰਨ ਖੇਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਬੀ-1 ਟੈਸਟ ਦੀ ਬਜਾਏ ਸੀਨੀਆਰਤਾ ਦੇ ਆਧਾਰ ‘ਤੇ ਤਰੱਕੀ ਦੇਣ ਦੀ ਬੇਨਤੀ ਕੀਤੀ ਸੀ, ਬੀ-1 ਟੈਸਟ ਪਾਸ ਕਰਨ ਵਾਲੇ ਨੌਜਵਾਨ ਕਾਂਸਟੇਬਲ ਆਪਣੇ ਸੀਨੀਅਰਾਂ ਤੋਂ ਅੱਗੇ ਹੋ ਜਾਣਗੇ।
ਦਸ ਦਈਏ ਕਿ ਪੰਜਾਬ ਪੁਲਿਸ ਬੀ1 ਪ੍ਰੀਖਿਆ ਵਿੱਚ ਪੰਜ ਭਾਗ ਹਨ: ਭਾਰਤੀ ਦੰਡ ਵਿਧਾਨ (ਆਈਪੀਸੀ) (30 ਅੰਕ), ਫੌਜਦਾਰੀ ਜਾਬਤਾ (ਸੀਆਰਪੀਸੀ) (15 ਅੰਕ), ਪੀਪੀ ਐਕਟ (5 ਅੰਕ), ਪੰਜਾਬ ਪੁਲਿਸ ਨਿਯਮ (25 ਅੰਕ), ਅਤੇ ਆਮ ਗਿਆਨ (20 ਅੰਕ)।