ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ ਪਨੀਰ

  1. ਪਨੀਰ ’ਚ ਡਾਇਟਰੀ ਫਾਈਬਰ (Dietary Fiber) ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜੋ ਖਾਣੇ ਨੂੰ ਪਚਾਉਣ ’ਚ ਸਹਾਇਤਾ ਕਰਦਾ ਹੈ।
  2. ਪਨੀਰ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ।
  3. ਪਨੀਰ ’ਚ ਕੈਲਸ਼ੀਅਮ (Calcium) ਤੇ ਫਾਸਫੋਰਸ ਭਰਪੂਰ ਮਾਤਰਾ ’ਚ ਹੁੰਦੀ ਹੈ, ਜੋ ਹੱਡੀਆਂ ਲਈ ਬੇਹੱਦ ਜ਼ਰੂਰੀ ਹੈ।
  4. ਰੋਜ਼ ਕੱਚੇ ਪਨੀਰ ਦਾ ਸੇਵਨ ਕਰਨ ਨਾਲ ਹੱਡੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
  5. ਪਨੀਰ ’ਚ ਓਮੇਗਾ-3 (Omega-3) ਪਾਇਆ ਜਾਂਦਾ ਹੈ, ਜੋ ਮਾਨਸਿਕ ਵਿਕਾਸ ’ਚ ਸਹਾਇਕ ਹੁੰਦਾ ਹੈ।
  6. ਪਨੀਰ ’ਚ ਅਜਿਹੇ ਕਈ ਗੁਣ ਹੁੰਦੇ ਹਨ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
  7. ਪਨੀਰ ਨਾਲ ਸਾਡੇ ਸਰੀਰ ਨੂੰ ਤੁਰੰਤ ਐਨਰਜੀ ਮਿਲਦੀ ਹੈ।
  8. ਇਹ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ।
  9. ਪਨੀਰ ਦੇ ਸੇਵਨ ਨਾਲ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ’ਚ ਸਹਾਇਤਾ ਮਿਲਦੀ ਹੈ।
  10. ਪਨੀਰ ਕੈਲਸ਼ੀਅਮ (Cheese Calcium) ਦਾ ਇਕ ਵਧੀਆ ਮਾਧਿਅਮ ਹੈ, ਇਸ ਨਾਲ ਹੱਡੀਆਂ ਤੇ ਦੰਦ ਮਜ਼ਬੂਤ ਹੁੰਦੇ ਹਨ।
  11. ਜਿਨ੍ਹਾਂ ਲੋਕਾਂ ਨੇ ਭਾਰ ਘਟਾਉਣਾ ਹੋਵੇ ਤਾਂ ਉਨ੍ਹਾਂ ਲਈ ਪਨੀਰ ਬਹੁਤ ਫ਼ਾਇਦੇਮੰਦ ਹੈ।
  12. ਇਹ ਭੁੱਖ ਨੂੰ ਸ਼ਾਂਤ ਕਰਦਾ ਹੈ ਤੇ ਭਾਰ ਨੂੰ ਕੰਟਰੋਲ ਰੱਖਦਾ ਹੈ।
  13. ਪਨੀਰ ਜੇ ਸੰਤੁਲਿਤ ਮਾਤਰਾ ’ਚ ਖਾਧਾ ਜਾਵੇ ਤਾਂ ਇਹ ਫ਼ਾਇਦੇਮੰਦ ਹੈ ਪਰ ਜ਼ਿਆਦਾ ਫੈਟ ਵਾਲਾ ਜ਼ਿਆਦਾ ਪਨੀਰ *Cheese Calcium) ਜ਼ਿਆਦਾ ਖਾਧਾ ਜਾਵੇ ਤਾਂ ਨੁਕਸਾਨ ਵੀ ਕਰ ਸਕਦਾ ਹੈ।
  14. ਪਨੀਰ ਕੈਲਸ਼ੀਅਮ ਤੇ ਪ੍ਰੋਟੀਨ ਦਾ ਵਧੀਆ ਸਰੋਤ ਹੈ ਪਰ ਜ਼ਿਆਦਾ ਪਨੀਰ ਖਾਣ ਨਾਲ ਕੋਲੈਸਟਰੋਲ ਪੱਧਰ ਵੱਧ ਜਾਂਦਾ ਹੈ।
  15. ਇਸ ਲਈ ਜਾਣਕਾਰਾਂ ਦੀ ਮੰਨੀਏ ਤਾਂ ਪਨੀਰ ਦਾ ਸੇਵਨ ਘੱਟ ਮਾਤਰਾ ’ਚ ਕਰਨਾ ਸਿਹਤ ਲਈ ਫ਼ਾਇਦੇਮੰਦ ਹੈ।
ਹੋਰ ਖ਼ਬਰਾਂ :-  ਦੇਸ਼ ਵਿੱਚ HMPV ਵਰਗੇ ਕੋਰੋਨਾ ਵਾਇਰਸ ਦੇ 18 ਮਾਮਲੇ: ਪੁਡੂਚੇਰੀ ਵਿੱਚ ਇੱਕ ਹੋਰ ਬੱਚਾ ਪਾਜ਼ੇਟਿਵ, ਇੱਥੇ ਹੁਣ ਤੱਕ 3 ਮਾਮਲੇ; ਗੁਜਰਾਤ ਵਿੱਚ ਸਭ ਤੋਂ ਵੱਧ 4 ਮਾਮਲੇ

Leave a Reply

Your email address will not be published. Required fields are marked *