- ਪਨੀਰ ਵਿਚ ਕੈਲਸ਼ੀਅਮ (Calcium) ਤੇ ਫਾਸਫੋਰਸ (Phosphorus) ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ।
- ਪਨੀਰ ਵਿਚ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਏ ਰੱਖਣ ਦੇ ਨਾਲ ਜੋੜਾਂ ਦਾ ਦਰਦ ਵੀ ਦੂਰ ਰੱਖਦਾ ਹੈ।
- ਪਨੀਰ ਵਿਚ ਲੋੜੀਂਦੀ ਮਾਤਰਾ ਵਿਚ ਮੌਜੂਦ ਪ੍ਰੋਟੀਨ ਮਸਲਸ ਗੇਨ ਲਈ ਚੰਗਾ ਉਪਾਅ ਹੈ।
- ਪਨੀਰ ਵਿਚ ਸਰੀਰ ਨੂੰ ਐਨਰਜੀ (Energy) ਦੇਣ ਦੇ ਨਾਲ ਦਿਨ ਭਰ ਦੀ ਥਕਾਵਟ ਤੇ ਕਮਜ਼ੋਰੀ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
- ਪਨੀਰ ਵਿਚ ਪੋਟਾਸ਼ੀਅਮ, ਕੈਲਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਚੰਗੀ ਮਾਤਰਾ ਵਿਚ ਪਾਏ ਜਾਂਦੇ ਹਨ।
- ਜਿਨ੍ਹਾਂ ਦਾ ਸੇਵਨ ਕਰਨ ‘ਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਕੰਟਰੋਲ ਰਹਿੰਦੀ ਹੈ।
- ਬੀਪੀ ਰੋਗੀਆਂ ਨੂੰ ਬਲੱਡ ਪ੍ਰੈਸ਼ਰ ਕੰਟਰੋਲ (Blood Pressure Control) ਰੱਖਣ ਲਈ ਰੋਜ਼ਾਨਾ ਆਪਣੀ ਡਾਇਟ ਵਿਚ ਕੱਚਾ ਪਨੀਰ ਸ਼ਾਮਲ ਕਰੋ।
- ਪਨੀਰ ਵਿਚ ਮੌਜੂਦ ਵਿਟਾਮਿਨ ਏ, ਵਿਟਾਮਿਨ ਈ ਤੇ ਐਂਟੀ ਆਕਸੀਡੈਂਟਸ ਗੁਣ (Antioxidant Properties) ਸਿਹਤ ਦੇ ਨਾਲ ਚਮੜੀ ਲਈ ਵੀ ਚੰਗੇ ਮੰਨੇ ਜਾਂਦੇ ਹਨ।
- ਇਸ ਦਾ ਸੇਵਨ ਕਰਨ ਨਾਲ ਸਕਿਨ ਸਬੰਧੀ ਸਮੱਸਿਆਵਾਂ ਨੂੰ ਦੂਰ ਰੱਖਣ ਵਿਚ ਮਦਦ ਮਿਲਦੀ ਹੈ।