ਦਿੱਲੀ ਤੋਂ ਵਾਰਾਣਸੀ ਜਾ ਰਹੀ ਇੰਡੀਗੋ (Indigo) ਦੀ ਉਡਾਣ ‘ਤੇ ਬੰਬ ਦੀ ਧਮਕੀ ਮਿਲੀ ਹੈ। ਦਿੱਲੀ ਫਾਇਰ ਸਰਵਿਸ (Delhi Fire Service) ਨੇ ਦੱਸਿਆ ਕਿ ਕੱਲ ਸਵੇਰੇ 5:35 ਵਜੇ ਦਿੱਲੀ ਤੋਂ ਵਾਰਾਣਸੀ ਜਾ ਰਹੀ ਫਲਾਈਟ (Flight) ਵਿੱਚ ਬੰਬ ਹੋਣ ਦੀ ਖ਼ਬਰ ਮਿਲੀ। ਮੌਕੇ ‘ਤੇ ਪੁੱਜੇ ਕਿਊ.ਆਰ.ਟੀ. (QRT) ਸਾਰੇ ਯਾਤਰੀਆਂ ਨੂੰ ਐਮਰਜੈਂਸੀ ਦਰਵਾਜ਼ੇ ਰਾਹੀਂ ਬਾਹਰ ਕੱਢਿਆ ਗਿਆ। ਸਾਰੇ ਯਾਤਰੀ ਸੁਰੱਖਿਅਤ ਹਨ, ਫਲਾਈਟ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਅਗਲੇਰੀ ਜਾਂਚ ਲਈ ਜਹਾਜ਼ ਨੂੰ ਆਈਸੋਲੇਸ਼ਨ ਬੇ (Isolation Bay) ‘ਚ ਤਬਦੀਲ ਕਰ ਦਿੱਤਾ ਹੈ। ਹਵਾਬਾਜ਼ੀ ਸੁਰੱਖਿਆ ਅਤੇ ਬੰਬ ਨਿਰੋਧਕ ਟੀਮ ਸਾਈਟ ‘ਤੇ ਆ ਗਈ।
ਸੀਆਈਐਸਐਫ (CISF) ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ,”ਦਿੱਲੀ ਹਵਾਈ ਅੱਡੇ ‘ਤੇ ਦਿੱਲੀ ਤੋਂ ਵਾਰਾਣਸੀ ਜਾ ਰਹੀ ਇੰਡੀਗੋ (Indigo) ਦੀ ਉਡਾਣ 6E2211 ਦੇ ਲੈਵੇਟਰੀ ਵਿੱਚ ਇੱਕ ਟਿਸ਼ੂ ਪੇਪਰ, ਜਿਸ ‘ਤੇ ‘ਬੰਬ’ ਲਿਖਿਆ ਹੋਇਆ ਮਿਲਿਆ ਸੀ। ਜਿਸ ਨੇ ਸੁਰੱਖਿਆ ਏਜੰਸੀਆਂ ਨੂੰ ਜਾਂਚ ਕਰਨ ਲਈ ਕਿਹਾ ਪਰ ਇਹ ਇੱਕ ਅਫ਼ਵਾਹ ਨਿਕਲੀ,”ਬੰਬ ਦੀ ਧਮਕੀ ਮਿਲਣ ਤੋਂ ਬਾਅਦ, ਇੰਡੀਗੋ ਦੇ ਚਾਲਕ ਦਲ ਨੇ ਅਲਰਟ ਜਾਰੀ ਕੀਤਾ ਅਤੇ ਯਾਤਰੀਆਂ ਨੂੰ ਜਹਾਜ਼ ਤੋਂ ਹੇਠਾਂ ਉਤਰਨ ਲਈ ਕਿਹਾ। ਡਰ ਦੇ ਮਾਰੇ ਕੁਝ ਯਾਤਰੀਆਂ ਨੇ ਐਮਰਜੈਂਸੀ ਗੇਟ (Emergency Gate) ਤੋਂ ਹੀ ਹੇਠਾਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੌਕੇ ‘ਤੇ ਹਫੜਾ-ਦਫੜੀ ਮਚ ਗਈ, ਫਲਾਈਟ ਕਰੂ (Flight Crew) ਨੇ ਇਕ-ਇਕ ਕਰਕੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਦਿੱਲੀ ਫਾਇਰ ਸਰਵਿਸ ਨੂੰ ਸੂਚਨਾ ਮਿਲੀ ਅਤੇ ਤੁਰੰਤ ਜਵਾਬੀ ਟੀਮ ਮੌਕੇ ‘ਤੇ ਪਹੁੰਚ ਗਈ।