ਕੇਂਦਰ ਸਰਕਾਰ ਨੇ ਸੋਨਮ ਵਾਂਗਚੁਕ ਦੀ ਸੰਸਥਾ ਦਾ ਲਾਇਸੈਂਸ ਕੀਤਾ ਰੱਦ

ਲੱਦਾਖ, 25 ਸਤੰਬਰ 2025: ਕੇਂਦਰ ਸਰਕਾਰ ਨੇ ਲੱਦਾਖ ਦੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ (Sonam Wangchuk) ਦੀ ਅਗਵਾਈ ਵਾਲੀ ਸੰਸਥਾ, ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ਼ ਲੱਦਾਖ (SECMOL) ਨੂੰ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (FCRA) ਦੇ ਤਹਿਤ ਦਿੱਤਾ ਲਾਇਸੈਂਸ ਰੱਦ ਕਰ ਦਿੱਤਾ ਹੈ।

ਸਰਕਾਰੀ ਆਦੇਸ਼ ਦੇ ਮੁਤਾਬਕ ਇਹ ਸੰਗਠਨ ਹੁਣ ਵਿਦੇਸ਼ਾਂ ਤੋਂ ਦਾਨ ਜਾਂ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਕਰ ਸਕੇਗਾ। ਲਾਇਸੈਂਸ ਰੱਦ ਕਰਨ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਕੀਤਾ ਗਿਆ ਹੈ। ਵਾਂਗਚੁਕ ਨੇ 1988 ‘ਚ ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ਼ ਲੱਦਾਖ ਦੀ ਸਥਾਪਨਾ ਕੀਤੀ ਸੀ।

ਹੋਰ ਖ਼ਬਰਾਂ :-  ਐਮਪੀ ਅਰੋੜਾ ਨੇ ਡੀਸੀ ਨਾਲ ਲੁਧਿਆਣਾ ਦੇ ਵਿਕਾਸ ਕਾਰਜਾਂ ਬਾਰੇ ਕੀਤੀ ਚਰਚਾ

ਇਹ ਸੰਗਠਨ ਲੱਦਾਖ ‘ਚ ਵਿਦਿਅਕ ਸੁਧਾਰ, ਵਾਤਾਵਰਣ ਸੁਰੱਖਿਆ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਕੰਮ ਕਰ ਰਿਹਾ ਹੈ। ਇਸ ਸਰਕਾਰੀ ਕਦਮ ਨੇ ਲੱਦਾਖ ‘ਚ ਰਾਜਨੀਤਿਕ ਅਤੇ ਸਮਾਜਿਕ ਮਾਹੌਲ ਨੂੰ ਭਖਾ ਦਿੱਤਾ ਹੈ। ਸੋਨਮ ਵਾਂਗਚੁਕ ਪਹਿਲਾਂ ਹੀ ਲੱਦਾਖ ‘ਚ ਵਾਤਾਵਰਣ ਅਤੇ ਸੰਵਿਧਾਨਕ ਮੰਗਾਂ ਦੀ ਵਕਾਲਤ ਲਈ ਖ਼ਬਰਾਂ ‘ਚ ਹੈ।

Leave a Reply

Your email address will not be published. Required fields are marked *