ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਨਵੇਂ ਸੰਸਦ ਚਰਨਜੀਤ ਸਿੰਘ ਚੰਨੀ ਅੱਜ ਸ਼੍ਰੀ ਚਮਕੌਰ ਸਾਹਿਬ ਜੀ (Shri Chamkaur Sahib Ji) ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜੀ (Gurdwara Sri Katalgarh Sahib Ji) ਵਿਖੇ ਆਪਣੇ ਪਰਿਵਾਰਕ ਮੈਂਬਰ ਸਮੇਤ ਨਤਮਸਤਕ ਹੋਏ,ਉਨ੍ਹਾਂ ਜਲੰਧਰ ਤੋਂ ਮਿਲੀ ਵੱਡੀ ਜਿੱਤ ਲਈ ਵਾਹਿਗੁਰੂ ਦਾ ਧੰਨਵਾਦ ਕੀਤਾ।
ਉਨ੍ਹਾਂ ਜਿਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਉਥੇ ਉਨ੍ਹਾਂ ਜਿੱਤ ਲਈ ਦੁਆਵਾਂ ਕਰਨ ਅਤੇ ਸਮਰਥਨ ਕਰਨ ਵਾਲਿਆ ਦਾ ਵੀ ਧੰਨਵਾਦ ਕੀਤਾ।