ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੇ ਬੱਦਲ ਫਟਣ ਕਾਰਨ ਰਾਸ਼ਟਰੀ ਰਾਜਮਾਰਗ-3 ਦੇ ਮੰਡੀ-ਧਰਮਪੁਰ ਭਾਗ ਸਮੇਤ 245 ਸੜਕਾਂ ਪ੍ਰਭਾਵਿਤ ਹੋਈਆਂ

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੇ ਬੱਦਲ ਫਟਣ ਕਾਰਨ ਰਾਸ਼ਟਰੀ ਰਾਜਮਾਰਗ-3 ਦੇ ਮੰਡੀ-ਧਰਮਪੁਰ ਭਾਗ ਸਮੇਤ 245 ਸੜਕਾਂ ਪ੍ਰਭਾਵਿਤ ਹੋਈਆਂ ਹਨ।

ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ। ਰਾਸ਼ਟਰੀ ਰਾਜਮਾਰਗ-3 ਪੰਜਾਬ (National Highway-3 Punjab) ਦੇ ਅਟਾਰੀ ਨੂੰ ਲੱਦਾਖ ਦੇ ਲੇਹ ਨਾਲ ਜੋੜਦਾ ਹੈ। ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਇਕੱਲੇ ਮੰਡੀ ਜ਼ਿਲ੍ਹੇ ‘ਚ 138 ਸੜਕਾਂ ਬੰਦ ਹਨ।

ਹੋਰ ਖ਼ਬਰਾਂ :-  187 ਸਟਾਰਟਅੱਪਸ ਨੂੰ ਆਮਦਨ ਕਰ ਛੋਟ, ਰੁਜ਼ਗਾਰ ਅਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਪ੍ਰਵਾਨਗੀ

ਕਈ ਇਲਾਕਿਆਂ ਵਿੱਚ ਮੀਂਹ ਕਾਰਨ ਟਰਾਂਸਫਾਰਮਰ ਖਰਾਬ ਹੋ ਗਏ ਹਨ ਤੇ 740 ਜਲ ਸਪਲਾਈ ਪ੍ਰੋਜੈਕਟ (Water Supply Project) ਵੀ ਪ੍ਰਭਾਵਿਤ ਹੋਏ ਹਨ।

Leave a Reply

Your email address will not be published. Required fields are marked *