ਬਠਿੰਡਾ ਸ਼ਹਿਰ ਅੰਦਰ ਕਮਰਸ਼ੀਅਲ ਵਹੀਕਲਾਂ ਦੀ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਸ਼ਹਿਰ ਅੰਦਰ ਦਾਖ਼ਲ ਹੋਣ ਤੇ ਰੋਕ : ਜ਼ਿਲ੍ਹਾ ਮੈਜਿਸਟ੍ਰੇਟ

ਜ਼ਿਲ੍ਹਾ ਮੈਜਿਸਟ੍ਰੇਟ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਬਠਿੰਡਾ ਸ਼ਹਿਰ ਅੰਦਰ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੈਵੀ ਕਮਰਸ਼ੀਅਲ ਵਹੀਕਲਾਂ (ਟਰੱਕ, ਟਰਾਲੇ, ਤੇਲ ਵਾਲੀਆਂ ਗੱਡੀਆਂ ਆਦਿ) ਦੀ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਸ਼ਹਿਰ ਅੰਦਰ ਦਾਖ਼ਲ ਹੋਣ ਤੇ ਪਾਬੰਦੀ ਲਗਾਈ ਗਈ ਹੈ।

ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਬਠਿੰਡਾ ਸ਼ਹਿਰ ਦੀ ਆਬਾਦੀ ਕਾਫ਼ੀ ਵਧ ਗਈ ਹੈ ਅਤੇ ਆਬਾਦੀ ਵਧਣ ਕਾਰਨ ਸ਼ਹਿਰ ਅੰਦਰ ਗੱਡੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਕਾਫ਼ੀ ਗਿਣਤੀ ਵਿਚ ਹੈਵੀ ਕਮਰਸ਼ੀਅਲ ਵਹੀਕਲ ਵੀ ਦਾਖ਼ਲ ਹੁੰਦੇ ਹਨ। ਜਿੰਨ੍ਹਾਂ ਦੀ ਡਾਇਰਵਰਸ਼ਨ ਪਲਾਨ ਤਿਆਰ ਕੀਤਾ ਗਿਆ ਹੈ।

ਜਾਰੀ ਹੁਕਮਾਂ ਅਨੁਸਾਰ ਮਾਨਸਾ ਸਾਈਡ ਤੋਂ ਆਉਣ ਵਾਲਾ ਟਰੈਫ਼ਿਕ ਆਈ.ਟੀ.ਆਈ ਚੌਂਕ ਰਾਹੀਂ ਹੁੰਦਾ ਹੋਇਆ ਟੀ-ਪੁਆਇੰਟ ਬਾਦਲ ਰੋਡ ਤੋਂ ਰਿੰਗ ਰੋਡ ਰਾਹੀਂ ਜਾਵੇਗਾ। ਇਸੇ ਤਰ੍ਹਾਂ ਡੱਬਵਾਲੀ ਸਾਈਡ ਤੋਂ ਆਉਣ ਵਾਲਾ ਟਰੈਫ਼ਿਕ ਟੀ-ਪੁਆਇੰਟ ਬਾਦਲ ਰੋਡ ਤੋਂ ਰਿੰਗ ਰੋਡ ਰਾਹੀਂ ਜਾਵੇਗਾ।

ਹੋਰ ਖ਼ਬਰਾਂ :-  ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਵਾਤਾਵਰਣ ਅਤੇ ਲੋਕ-ਪੱਖੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ

ਇਸੇ ਤਰ੍ਹਾਂ ਮਲੋਟ/ਮੁਕਤਸਰ ਸਾਈਡ ਤੋਂ ਆਉਣ ਵਾਲਾ ਟਰੈਫ਼ਿਕ ਟੀ-ਪੁਆਇੰਟ ਰਿੰਗ ਰੋਡ ਤੋਂ ਆਈ.ਟੀ.ਆਈ ਚੌਂਕ ਅਤੇ ਘਨੱਈਆ ਚੌਂਕ ਤੇ ਬਰਨਾਲਾ ਬਾਈਪਾਸ ਰਾਹੀਂ ਜਾਵੇਗਾ।

ਇਸੇ ਤਰ੍ਹਾ ਗੋਨਿਆਣਾ ਸਾਈਡ ਤੋਂ ਆਉਣ ਵਾਲਾ ਟਰੈਫ਼ਿਕ ਘਨੱਈਆ ਚੌਂਕ ਬਠਿੰਡਾ, ਟੀ-ਪੁਆਇੰਟ ਰਿੰਗ ਰੋਡ ਮਲੋਟ ਰੋਡ ਤੋਂ ਰਿੰਗ ਰੋਡ, ਘਨੱਈਆ ਚੌਂਕ ਤੋਂ ਬਰਨਾਲਾ ਬਾਈਪਾਸ ਰਾਹੀਂ ਜਾਵੇਗਾ।

ਇਸੇ ਤਰ੍ਹਾਂ ਚੰਡੀਗੜ੍ਹ ਸਾਈਡ ਤੋਂ ਆਉਣ ਵਾਲਾ ਟਰੈਫ਼ਿਕ ਬੀਬੀਵਾਲਾ ਚੌਂਕ ਬਠਿੰਡਾ ਤੋਂ ਘਨੱਈਆ ਚੌਂਕ ਤੋਂ ਅੱਗੇ ਜਾਵੇਗਾ।

ਇਹ ਹੁਕਮ 28 ਮਾਰਚ 2024 ਤੱਕ ਲਾਗੂ ਰਹਿਣਗੇ।

dailytweetnews.com

Leave a Reply

Your email address will not be published. Required fields are marked *