ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ – ਗੁਰਜੀਤ ਔਜਲਾ

ਦੇਸ਼ ਵਿੱਚ ਜਿੱਥੇ ਜਿੱਥੇ ਵੀ ਕਾਂਗਰਸ ਦੀਆਂ ਸਰਕਾਰਾਂ ਹਨ ਉਥੇ ਪੁਰਾਣੀ ਪੈਨਸ਼ਨ ਲਾਗੂ ਹੋ ਚੁੱਕੀ ਹੈ। ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਵਿੱਚ ਵੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲ ਕਰ ਦਿੱਤੀ ਜਾਵੇਗੀ ਇਸ ਗੱਲ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ  ਹਲਕਾ ਮਜੀਠਾ ਦੇ ਪਿੰਡਾਂ ਭੰਗਾਲੀ ਅਤੇ ਪਾਖਰਪੁਰਾ ਵਿਖੇ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਇੰਚਾਰਜ ਮਜੀਠਾ ਸ੍ਰੀ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਉਹਨਾਂ ਦੇ ਹੱਕ ਵਿੱਚ ਕਰਵਾਈਆਂ ਗਈਆਂ ਚੋਣ ਰੈਲੀਆਂ ਸਮੇਂ ਸ੍ਰੀ ਔਜਲਾ ਨੇ ਕੀਤਾ।

ਇਸ ਸਮੇਂ ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਲੋੜ ਹੈ ਬੀਜੇਪੀ ਸਰਕਾਰ ਜੋ ਹਰੇਕ ਵਰਗ ਲਈ ਖਤਰਾ ਬਣੀ ਹੋਈ ਹੈ, ਤੋਂ ਦੇਸ਼ ਦੇ ਲੋਕਾਂ ਨੂੰ ਮੁਕਤੀ ਦਵਾਉਣ ਦੀ।

ਉਹਨਾਂ ਕਿਹਾ ਕਿ ਝੂਠ ਬਹੁਤਾ ਚਿਰ ਨਹੀਂ ਟਿਕਦਾ, ਮੋਦੀ ਦੀ ਅਸਲੀਅਤ ਲੋਕ ਜਾਣ ਚੁੱਕੇ ਹਨ। ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਕਰਕੇ ਬੀਜੇਪੀ ਦੇ ਆਗੂ ਘਬਰਾਹਟ ਵਿੱਚ ਹਨ, ਅਤੇ ਉਹ ਬੇਢੰਗੇ ਬਿਆਨ ਦੇ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਸਾਨੂੰ ਰਲ ਮਿਲ ਕੇ ਹੰਬਲਾ ਮਾਰਨ ਦੀ ਲੋੜ ਹੈ ਤਾਂ ਜੋ ਲੋਕਾਂ ਸਿਰੋਂ ਗੁਲਾਮੀ ਦਾ ਜੂਲਾ ਲੱਥ ਸਕੇ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਵਾਂਗੇ।

ਹੋਰ ਖ਼ਬਰਾਂ :-  ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨ-ਲਾਈਨ ਅਰਜੀਆਂ ਦੀ ਮੰਗ

ਹਲਕਾ ਮਜੀਠਾ ਵਿੱਚ ਪਹਿਲੀ ਰੈਲੀ ਪਿੰਡ ਭੰਗਾਲੀ ਕਲਾਂ ਵਿਖੇ ਸਰਪੰਚ ਨਿਸ਼ਾਨ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ।

ਇਸ ਮੌਕੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਸ੍ਰੀ ਭਗਵੰਤ ਪਾਲ ਸਿੰਘ ਸੱਚਰ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਕੀਰਤਨ ਬੀਰ ਸਿੰਘ ਖਡੂਰ ਸਾਹਿਬ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਪ੍ਰਧਾਨ ਨਵਦੀਪ ਸਿੰਘ ਸੋਨਾ, ਮੈਂਬਰ ਪੰਚਾਇਤ  ਗੁਰਦੇਵ ਸਿੰਘ, ਮੈਂਬਰ ਪੰਚਾਇਤ ਸੁਖਜਿੰਦਰ ਸਿੰਘ, ਮੈਂਬਰ ਪੰਚਾਇਤ ਜਗਜੀਤ ਸਿੰਘ, ਬਲਾਕ ਪ੍ਰਧਾਨ ਨਵਤੇਜ ਪਾਲ ਸਿੰਘ, ਸਰਪੰਚ  ਸਤਨਾਮ ਸਿੰਘਸਰਪੰਚ  ਰਣਜੀਤ ਸਿੰਘ , ਸਰਪੰਚ ਕਾਲਾ ਸਿੰਘ, ਦਲਜੀਤ ਸਿੰਘ, ਸ਼ਮਸ਼ੇਰ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *