ਸਥਾਨਕ ਸਟੇਟ ਇੰਸਟੀਚਿਉਟ ਆਫ ਹੋਟਲ ਮੈਨੇਜਮੈਂਟ ਵੱਲੋਂ ਔਰਤਾਂ ਵਿੱਚ ਆਂਤਰਪ੍ਰੀਨਿਉਰਸ਼ਿਪ ਸਕਿੱਲ ਵਿਕਸਿਤ ਕਰਨ ਲਈ ਆਂਤਰਪ੍ਰਿਨਿਉਰਸ਼ਿਪ ਪ੍ਰੋਗਾਮ ਕੁੱਕ ਤੰਦੂਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਠਿੰਡਾ ਕੈਂਟ ਵਿੱਚੋ ਫੌਜੀ ਜਵਾਨਾਂ ਦੇ ਪਰਿਵਾਰ ਦੇ ਮੈਂਬਰਾਂ ਸਮੇਤ 44 ਸਿਖਿਆਰਥਾਆ ਨੇ ਹਿੱਸਾ ਲਿਆ। ਇਹ ਸਿਖਲਾਈ ਸੈਰ ਸਪਾਟਾ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ਚਲਦੇ ਪ੍ਰੋਗਰਾਮ ਦੇ ਅਤੰਰਗਤ ਕਰਵਾਈ ਗਈ।
ਇਸ ਸਿਖਲਾਈ ਚ ਸਿੱਖਿਆਰਥਿਆਂ ਨੂੰ ਆਈਐਚਐਮ ਦੇ ਅਧਿਆਪਕ ਸ਼੍ਰੀ ਅਭੀਕ ਪ੍ਰਮਾਨਿਕ, ਸ਼੍ਰੀ ਆਸ਼ੀਸ਼ ਨਿਖੰਜ, ਰਣਵੀਰ ਸਿੰਘ ਤੇ ਵਿਸ਼ਲ ਮਹਿੰਦੀਰੱਤਾ ਵੱਲੋਂ ਮੌਕਟੇਲ, ਤਦੂੰਰੀ, ਸਨੈਰਸ, ਇੰਡੀਅਨ ਗ੍ਰੇਵੀਆ, ਚਾਇਨੀਜ, ਬੇਕਰੀ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣੇ ਸਿਖਾਏ ਗਏ। ਅੱਜ ਕੋਰਸ ਪੂਰਾ ਹੋਣ ਦੇ ਦਿਨ ਸਿੱਖਿਆਰਥੀਆਂ ਵੱਲੋ ਟ੍ਰੇਨਿੰਗ ਵਿੱਚ ਸਿੱਖ ਕੇ ਬਣਾਏ ਗਏ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਦੌਰਾਨ ਸ਼੍ਰੀ ਮਤੀ ਸ਼ੁਸ਼ੀਲ ਗੌਤਮ, ਜਿਨ੍ਹਾਂ ਨੇ ਬਠਿੰਡਾ ਕੈਂਟ ਵਿੱਚ ਫੌਜੀ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਹ ਕੋਰਸ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਬਤੌਰ ਮੁੱਖ ਮਹਿਮਾਨ ਇਸ ਪਕਵਾਨਾਂ ਦੀ ਪ੍ਰਦਰਸ਼ਨੀ ਚ ਸ਼ਾਮਲ ਵੀ ਹੋਏ। ਕੋਰਸ ਪੂਰਾ ਕਰ ਚੁੱਕੇ ਸਿਖਿਆਰਥੀਆਂ ਨੂੰ ਸਮਾਪਣ ਸਮਾਰੋਹ ਵਿੱਚ ਸਰਟੀਫਿਕੇਟ ਵੰਡੇ ਗਏ।
ਪ੍ਰੋਗਰਾਮ ਕੋ-ਆਰਡੀਨੇਟਰ ਮੈਡਮ ਰੀਤੂ ਬਾਲਾ ਗਰਗ ਨੇ ਦੱਸਿਆ ਕਿ ਸਿਖਲਾਈ ਪੂਰੀ ਹੋਣ ਤੋਂ ਬਾਅਦ ਸਿਖਿਆਰਥੀ ਉੱਦਮੀ ਬਣ ਕੇ ਖਾਣ-ਪੀਣ ਦੇ ਖੇਤਰ ਵਿੱਚ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ ਅਤੇ ਇੰਸਟੀਚਿਊਟ ਵੱਲੋ ਉਨ੍ਹਾਂ ਦੀ ਪੂਰੀ ਤਰ੍ਹਾਂ ਹਰ ਤਰੀਕੇ ਨਾਲ ਸਹਾਇਕਤਾ ਨੂੰ ਸੰਬੋਧਨ ਕਰਦੇ ਕਿਹਾ ਕਿ ਪ੍ਰਾਹੁਣਾਚਾਰੀ ਦੇ ਖੇਤਰ ਵਿੱਚ ਉੱਦਮੀ ਬਣ ਕੇ ਔਰਤਾਂ ਜਿੱਥੇ ਖੁਦ ਕਾਮਯਾਬ ਹੋ ਸਕਦੀਆਂ ਹਨ, ਉੱਥੇ ਹੀ ਉਹ ਦੂਜਿਆਂ ਨੂੰ ਵੀ ਰੋਜਗਾਰ ਦੇਣ ਦੇ ਕਾਬਿਲ ਬਣ ਸਕਦੀਆਂ ਹਨ।