ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਖਿਆ ਨੂੰ ਹਰ ਘਰ, ਹਰ ਇਕ ਬਚੇ ਤੇ ਹਰ ਨਾਗਰਿਕ ਤੱਕ ਪਹੁੰਚਾਉਣ ਲਈ ਲਗਾਤਾਰ ਕਾਰਜਸ਼ੀਲ ਹੈ। ਕੋਈ ਵੀ ਬੱਚਾ ਸਿਖਿਆ ਤੋਂ ਵਾਂਝਾ ਨਾਂ ਰਹੇ, ਇਸ ਲਈ ਸਰਕਾਰ ਵੱਲੋ ਸਕੂਲਾਂ ਵਿਖੇ ਬਚਿਆਂ ਦਾ ਵੱਧ ਤੋਂ ਵੱਧ ਦਾਖਲਾ ਕਰਵਾਉਣ ਸਬੰਧੀ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ। ਸਿਖਿਆ ਦੇ ਮਹੱਤਵ ਨੂੰ ਸਮਝਦਿਆਂ ਹਰ ਇਕ ਬਚਾ ਪੜਾਈ ਕਰੇ, ਇਸ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਬਚਿਓ ਆਉ ਸਕੂਲ ਚਲਿਓ ਮੁਹਿੰਮ ਦੇ ਮੱਦੇਨਜਰ ਸਲੱਮ ਏਰੀਆ ਦੇ 16 ਬਚਿਆਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੇਸਿਕ ਅਬੋਹਰ ਵਿਖੇ ਦਾਖਲਾ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਸਲਮ ਏਰੀਆ ਦੇ ਬਚਿਆਂ ਦੇ ਮਾਪੇ ਜੋ ਕਿ ਦਿਹਾੜੀ ਮਜਦੂਰੀ ਦਾ ਕੰਮ ਕਰਦੇ ਸਨ ਜਿੰਨ੍ਹਾਂ ਵਿਚ ਸਿਖਿਆ ਪ੍ਰਤੀ ਵਧੇਰੇ ਜਾਗਰੂਕਤਾ ਨਾ ਹੋਣ ਕਰਕੇ ਬਚਿਆਂ ਨੂੰ ਸਕੂਲ ਵਿਚ ਪੜ੍ਹਨ ਲਈ ਨਹੀਂ ਭੇਜਿਆ ਜਾ ਰਿਹਾ ਸੀ, ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਖਿਆ ਪ੍ਰਤੀ ਜਾਗਰੂਕ ਕਰਨ ਦੇ ਨਾਲ—ਨਾਲ ਬਚਿਆਂ ਨੂੰ ਸਕੂਲ ਭੇਜਣ ਲਈ ਪੇ੍ਰਰਿਤ ਕੀਤਾ ਗਿਆ ਤੇ ਇਨ੍ਹਾ 16 ਬਚਿਆਂ ਦਾ ਸਕੂਲ ਵਿਖੇ ਦਾਖਲਾ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਹਰ ਇਕ ਬਚੇ ਲਈ ਪੜਾਈ ਬਹੁਤ ਲਾਜਮੀ ਹੈ।ਉਨ੍ਹਾਂ ਕਿਹਾ ਕਿ ਕੋਈ ਵੀ ਬਚਾ ਘਰੇਲੂ ਹਾਲਾਤਾਂ ਕਰਕੇ ਜਾਂ ਸਿਖਿਆ ਪ੍ਰਤੀ ਜਾਗਰੂਕ ਨਾ ਹੋਣ ਕਰਕੇ ਪੜਾਈ ਤੋਂ ਵਾਂਝਾ ਨਾ ਰਹੇ। ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਕਦਮੀ ਕਰਦਿਆਂ ਵਿਸ਼ੇਸ਼ ਤੋਰ *ਤੇ ਸਲਮ ਏਰੀਆ ਦੇ ਬਚਿਆਂ, ਮਾਪਿਆਂ ਅਤੇ ਵਸਨੀਕਾਂ ਨੂੰ ਸਿਖਿਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਜਵਲ ਭਵਿੱਖ ਲਈ ਮੁਢਲੀ ਸਿਖਿਆ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਬਚਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਅੱਗੇ ਵੱਧਣ ਲਈ ਪੜ੍ਹਾਈ ਬਹੁਤ ਕਰਨੀ ਲਾਜਮੀ ਹੈ।ਉਨ੍ਹਾਂ ਬਚਿਆਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਕੂਲ ਵਿਚ ਦਾਖਲਾ ਕਰਵਾਇਆ ਗਿਆ ਹੈ ਤੇ ਹੁਣ ਉਹ ਦਿਲ ਲਗਾ ਕੇ ਪੜ੍ਹਾਈ ਕਰਨ। ਉਨ੍ਹਾਂ ਸਕੂਲ ਸਟਾਫ ਨੂੰ ਵੀ ਹਦਾਇਤ ਕਰਦਿਆ ਕਿਹਾ ਕਿ ਬਚਿਆਂ ਨੂੰ ਪੂਰੀ ਇਮਾਨਦਾਰੀ ਨਾਂਲ ਪੜ੍ਹਾਈ ਕਰਵਾਈ ਜਾਵੇ।ਇਸ ਦੌਰਾਨ ਉਨ੍ਹਾਂ ਬਚਿਆਂ ਨੂੰ ਸਕੂਲ ਬੈਗ, ਸਿਖਿਆ ਸਮੱਗਰੀ ਅਤੇ ਹੋਰ ਲੋੜੀਂਦਾ ਸਮਾਨ ਭੇਟ ਕੀਤਾ।
ਉਨ੍ਹਾਂ ਹੋਰਨਾਂ ਸਲੱਮ ਏਰੀਆ ਦੇ ਮਾਪਿਆ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬਚਿਆਂ ਦਾ ਦਾਖਲਾ ਸਕੂਲਾਂ ਵਿਖੇ ਜਰੂਰ ਕਰਵਾਉਣ ਅਤੇ ਪੜ੍ਹਾਈ ਲਈ ਆਪਣੇ ਬਚਿਆ ਨੂੰ ਰੋਜਾਨਾਂ ਸਕੂਲ ਭੇਜਣ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰੀਤੂ ਬਾਲਾ, ਜ਼ਿਲ੍ਹਾ ਸਿਖਿਆ ਅਫਸਰ ਸਤੀਸ਼ ਕੁਮਾਰ, ਅਜੈ ਕੁਮਾਰ ਬੀ.ਪੀ.ਈ.ਓ ਅਬੋਹਰ 1, ਮਨਜੀਤ ਕੌਰ ਸਕੂਲ ਮੁੱਖੀ, .ਡੀ.ਪੀ.ਓ ਮੈਡਮ ਨਵਦੀਪ ਕੌਰ ਤੋਂ ਇਲਾਵਾ ਹੋਰ ਸਕੂਲ ਸਟਾਫ ਮੌਜੂਦ ਸੀ