ਮੁੱਖ ਮੰਤਰੀ, ਪੰਜਾਬ ਵੱਲੋਂ ਦਿਵਾਲੀ ਦੇ ਤੋਹਫ਼ੇ ਵੱਜੋਂ ਸਰਕਾਰੀ ਮੁਲਾਜਮਾਂ ਨੂੰ 4% ਡੀ.ਏ ਜਾਰੀ

ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ‘ਤੇ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜਮਾਂ ਨੂੰ ਮਹਿੰਗਾਈ ਭੱਤੇ ਵੱਜੋਂ ਦਿੱਤੇ ਜਾਣ ਵਾਲੇ ਡੀ.ਏ ਵਿੱਚ  4 ਫੀਸਦੀ ਦਾ ਵਾਧਾ ਕੀਤਾ ਹੈ। ਇਹ  ਵਧੀਆ ਹੋਇਆ DA ਪਹਿਲੀ ਨਵੰਬਰ (01-11-2024) ਤੋਂ ਲਾਗੂ ਹੋਵੇਗਾ।

ਦੱਸ ਦੇਈਏ ਕਿ ਇਸ ਵਾਧੇ ਨਾਲ ਮੁਲਾਜਮਾਂ ਨੂੰ ਮਿਲਣ ਵਾਲਾ ਮਹਿੰਗਾਈ ਭੱਤਾ 38% ਤੋਂ ਵੱਧ ਕੇ 42% ਹੋ ਜਾਵੇਗਾ। ਜਿਸਦਾ ਫਾਇਦਾ ਸਾਢੇ 6 ਲੱਖ ਕਰਮਚਾਰੀਆਂ ਨੂੰ ਹੋਵੇਗਾ।

ਇਸ ਸਬੰਧੀ ਮੁੱਖ ਮੰਤਰੀ, ਪੰਜਾਬ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਐਕਸ  ਤੇ ਜਾਣਕਾਰੀ ਦਿੱਤੀ। ਟਵੀਟ ‘ਚ ਮੁੱਖ ਮੰਤਰੀ ਨੇ ਲਿਖਿਆ ਹੈ ਕਿ ‘‘ਦੀਵਾਲੀ ਦੇ ਮੌਕੇ ‘ਤੇ ਮੁਲਾਜ਼ਮਾਂ ਨੂੰ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫ਼ਾ’, 01 ਨਵੰਬਰ 2024 ਤੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ‘ਤੇ ਮਹਿੰਗਾਈ ਰਾਹਤ 4 ਫੀਸਦੀ ( 38 ਫੀਸਦੀ ਤੋਂ ਵਧਾ ਕੇ 42 ਫੀਸਦੀ ) ਕਰਨ ਦਾ ਫੈਸਲਾ ਕੀਤਾ ਹੈ। ਜਿਸ ਨਾਲ ਸੂਬੇ ਦੇ 6.50 ਲੱਖ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਤੁਹਾਨੂੰ ਸਭ ਨੂੰ ਦੀਵਾਲੀ ਮੁਬਾਰਕ

ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਦੀ ਕਾਪੀ:-

notification regarding release of 4 percent dearness allowance to employees

ਹੋਰ ਖ਼ਬਰਾਂ :-  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਵਿਖੇ ਸਵਾਗਤ ਤੇ ਸਹਾਇਤਾ ਕੇਂਦਰ ਦੀ ਹੋਈ ਸ਼ੁਰੂਆਤ

Leave a Reply

Your email address will not be published. Required fields are marked *