ਅੱਜ ਚੋਣ ਚੇਤਨਾ ਮੁਹਿੰਮ ਤਹਿਤ ਦਫਤਰ ਮੁੱਖ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣ ਚੇਤਨਾ ਸਮਾਗਮ ਅੰਧ ਵਿਦਿਆਲਿਆ, ਅੰਮ੍ਰਿਤਸਰ-ਉੱਤਰੀ ਵਿਚ ਕਰਵਾਇਆ ਗਿਆ। ਜਿਸ ਵਿਚ ਸ੍ਰ ਜਸਬੀਰ ਸਿੰਘ ਅਤੇ ਸ੍ਰੀ ਰਾਜਕੁਮਾਰ (ਨੋਡਲ ਅਫਸਰ ,ਸਵੀਪ )ਅੰਮ੍ਰਿਤਸਰ ਉੱਤਰੀ ਨੇ ਸ਼ਿਰਕਤ ਕੀਤੀ।
ਉਹਨਾਂ ਨੇਤਰਹੀਣ ਨਵੇਂ ਵੋਟਰਾਂ ਨੂੰ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਅਤੇ ਸਾਰੇ ਨੇਤਰਹੀਣ ਵੋਟਰਾਂ ਅੰਦਰ ਵੋਟ ਦੀ ਵਰਤੋਂ ਪ੍ਰਤੀ ਉਤਸ਼ਾਹ ਅਤੇ ਸਮਾਜ ਦੇ ਬਾਕੀ ਲੋਕਾਂ ਲਈ ਹਮੇਸ਼ਾਂ ਦੀ ਤਰਾਂ ਇੱਕ ਪ੍ਰੇਰਨਾ ਬਣਨ ਲਈ ਉਤਸ਼ਾਹ ਪੈਦਾ ਕੀਤਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਚੋਣ ਟੋਪੀਆਂ ਦੇ ਕੇ ਇਹਨਾਂ ਦਿਵਿਆਂਗ ਵੋਟਰਾਂ ਨੂੰ ਸਨਮਾਨਿਤ ਕੀਤਾ ਗਿਆ।
ਅੰਧ ਵਿਦਿਆਲਿਆ ਦੇ ਮੁੱਖ ਅਧਿਆਪਕ ਸ੍ਰ ਮਨਜੀਤ ਸਿੰਘ ਨੇ ਸ੍ਰੀ ਰਾਜਕੁਮਾਰ ਅਤੇ ਸ੍ਰ ਜਸਬੀਰ ਸਿੰਘ ਦਾ ਵੱਡਮੁਲੀ ਜਾਣਕਾਰੀ ਸਾਂਝੀ ਕਰਨ ਅਤੇ ਸ਼ਾਨਦਾਰ ਸਮਾਗਮ ਵਿਦਿਆਲਿਆ ਵਿਚ ਆਯੋਜਿਤ ਕਰਵਾਉਣ ਲਈ ਧੰਨਵਾਦ ਕੀਤਾ।