ਅੰਧ ਮਹਾਂਵਿਦਿਆਲਾ ਵਿਚ ਹੋਇਆ ਚੋਣ ਚੇਤਨਾ ਸਮਾਗਮ

Election awareness event held in Andh Mahavidyala

ਅੱਜ ਚੋਣ ਚੇਤਨਾ ਮੁਹਿੰਮ ਤਹਿਤ ਦਫਤਰ ਮੁੱਖ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣ ਚੇਤਨਾ ਸਮਾਗਮ ਅੰਧ ਵਿਦਿਆਲਿਆ, ਅੰਮ੍ਰਿਤਸਰ-ਉੱਤਰੀ ਵਿਚ ਕਰਵਾਇਆ ਗਿਆ। ਜਿਸ ਵਿਚ ਸ੍ਰ ਜਸਬੀਰ ਸਿੰਘ ਅਤੇ ਸ੍ਰੀ ਰਾਜਕੁਮਾਰ (ਨੋਡਲ ਅਫਸਰ ,ਸਵੀਪ )ਅੰਮ੍ਰਿਤਸਰ ਉੱਤਰੀ ਨੇ ਸ਼ਿਰਕਤ ਕੀਤੀ।

ਉਹਨਾਂ ਨੇਤਰਹੀਣ ਨਵੇਂ ਵੋਟਰਾਂ ਨੂੰ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਅਤੇ ਸਾਰੇ ਨੇਤਰਹੀਣ ਵੋਟਰਾਂ ਅੰਦਰ ਵੋਟ ਦੀ ਵਰਤੋਂ ਪ੍ਰਤੀ ਉਤਸ਼ਾਹ ਅਤੇ ਸਮਾਜ ਦੇ ਬਾਕੀ ਲੋਕਾਂ ਲਈ ਹਮੇਸ਼ਾਂ ਦੀ ਤਰਾਂ ਇੱਕ ਪ੍ਰੇਰਨਾ ਬਣਨ ਲਈ ਉਤਸ਼ਾਹ ਪੈਦਾ ਕੀਤਾ  ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਚੋਣ ਟੋਪੀਆਂ ਦੇ ਕੇ ਇਹਨਾਂ ਦਿਵਿਆਂਗ ਵੋਟਰਾਂ ਨੂੰ ਸਨਮਾਨਿਤ ਕੀਤਾ ਗਿਆ।

ਹੋਰ ਖ਼ਬਰਾਂ :-  ਲੁਧਿਆਣਾ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ 31 ਮਾਰਚ ਤੱਕ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ

ਅੰਧ ਵਿਦਿਆਲਿਆ ਦੇ ਮੁੱਖ ਅਧਿਆਪਕ ਸ੍ਰ ਮਨਜੀਤ ਸਿੰਘ ਨੇ ਸ੍ਰੀ ਰਾਜਕੁਮਾਰ ਅਤੇ ਸ੍ਰ  ਜਸਬੀਰ ਸਿੰਘ ਦਾ ਵੱਡਮੁਲੀ ਜਾਣਕਾਰੀ ਸਾਂਝੀ ਕਰਨ ਅਤੇ ਸ਼ਾਨਦਾਰ ਸਮਾਗਮ ਵਿਦਿਆਲਿਆ ਵਿਚ ਆਯੋਜਿਤ ਕਰਵਾਉਣ ਲਈ ਧੰਨਵਾਦ ਕੀਤਾ।

dailytweetnews.com

Leave a Reply

Your email address will not be published. Required fields are marked *