ਚੋਣ ਕਮਿਸ਼ਨ ਵੱਲੋਂ ਕਾਂਗਰਸ ਬੁਲਾਰੇ ਪਵਨ ਖੇੜਾ ਨੂੰ ਨੋਟਿਸ ਜਾਰੀ

ਦਿੱਲੀ, 02 ਸਤੰਬਰ 2025:

ਕਾਂਗਰਸ ਬੁਲਾਰੇ ਪਵਨ ਖੇੜਾ (Pawan Khera) ਦੀਆਂ ਮੁਸ਼ਕਿਲਾਂ ਹੁਣ ਉਨ੍ਹਾਂ ਦੇ ਦੋ ਪਛਾਣ ਪੱਤਰ ਨੰਬਰਾਂ ਨੂੰ ਲੈ ਕੇ ਵਧਣ ਵਾਲੀਆਂ ਹਨ। ਇਸ ਮਾਮਲੇ ‘ਚ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਨਵੀਂ ਦਿੱਲੀ ਦੇ ਜ਼ਿਲ੍ਹਾ ਚੋਣ ਦਫ਼ਤਰ ਨੇ ਕਾਂਗਰਸ ਨੇਤਾ ਪਵਨ ਖੇੜਾ ਨੂੰ ਇੱਕ ਤੋਂ ਵੱਧ ਹਲਕਿਆਂ ਦੀ ਵੋਟਰ ਸੂਚੀ ‘ਚ ਆਪਣੇ ਆਪ ਨੂੰ ਦਰਜ ਕਰਵਾਉਣ ਲਈ ਨੋਟਿਸ ਭੇਜਿਆ ਹੈ।

ਜਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵੋਟ ਚੋਰੀ ‘ਤੇ ਕਾਂਗਰਸ ‘ਤੇ ਪਲਟਵਾਰ ਕਰਦੇ ਹੋਏ ਪਵਨ ਖੇੜਾ ‘ਤੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਪਵਨ ਖੇੜਾ ਨੇ ਦੋ ਹਲਕਿਆਂ ਦੀ ਵੋਟਰ ਸੂਚੀ ‘ਚ ਆਪਣੇ ਆਪ ਨੂੰ ਦਰਜ ਕਰਵਾਇਆ ਹੈ। ਉਨ੍ਹਾਂ ਖੇੜਾ ਦੇ ਦੋ ਪਛਾਣ ਪੱਤਰ ਨੰਬਰ ਵੀ ਸਾਂਝੇ ਕੀਤੇ। ਇਨ੍ਹਾਂ ‘ਚੋਂ ਇੱਕ ਨੰਬਰ ਜੰਗਪੁਰਾ ਵਿਧਾਨ ਸਭਾ ਹਲਕੇ ‘ਚ ਹੈ ਅਤੇ ਦੂਜਾ ਨਵੀਂ ਦਿੱਲੀ ਵਿਧਾਨ ਸਭਾ ਹਲਕੇ ‘ਚ ਹੈ, ਜੋ ਕ੍ਰਮਵਾਰ ਪੂਰਬੀ ਦਿੱਲੀ ਅਤੇ ਨਵੀਂ ਦਿੱਲੀ ਲੋਕ ਸਭਾ ਹਲਕਿਆਂ ਦੇ ਅਧੀਨ ਆਉਂਦੇ ਹਨ।

ਹੋਰ ਖ਼ਬਰਾਂ :-  350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫ਼ਰੀਦਕੋਟ ਤੋਂ ਅਰੰਭ ਹੋਏ ਵਿਸ਼ਾਲ ਨਗਰ ਕੀਰਤਨ ਦਾ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ‘ਤੇ ਹਰਜੋਤ ਬੈਂਸ ਅਤੇ ਮਲਵਿੰਦਰ ਕੰਗ ਵਲੋਂ ਭਰਵਾਂ ਸਵਾਗਤ

Leave a Reply

Your email address will not be published. Required fields are marked *