ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 28 ਜਨਵਰੀ, 2024 ਨੂੰ ਪਾਣੀਪਤ ਤੋਂ ਇਲੈਕਟ੍ਰਿਕ ਸਿਟੀ ਬਸ ਸੇਵਾ ਦੀ ਸ਼ੁਰੂਆਤ ਕਰਨਗੇ| ਇਸ ਪਹਿਲ ਦਾ ਮੰਤਵ ਨਾ ਸਿਰਫ 9 ਸ਼ਹਿਰਾਂ ਦੇ ਵਾਸੀਆਂ ਨੂੰ ਵਧੀਆ ਟਰਾਂਸਪੋਰਟ ਦਾ ਫਾਇਦਾ ਦੇਣ ਹੈ, ਸਗੋਂ ਜ਼ੀਰੋ ਪ੍ਰਦੂਸ਼ਣ ਯਕੀਨੀ ਕਰਕੇ ਚੌਗਿਰਦਾ ਸਥਿਰਤਾ ਵਿਚ ਵੀ ਯੋਗਦਾਨ ਦੇਣਾ ਹੈ।ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ 29 ਜਨਵਰੀ ਨੂੰ ਜਗਾਧਰੀ, ਯਮੁਨਾਨਗਰ ਤੋਂ ਸਿਟੀ ਬਸ ਸੇਵਾ ਦਾ ਉਦਘਾਟਨ ਕਰਨਗੇ|ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਾਣੀਪਤ ਅਤੇ ਜਗਾਧਾਰੀ ਵਿਚ ਲਾਂਚ ਤੋਂ ਬਾਅਦ ਸਰਕਾਰ ਸੂਬੇ ਦੇ ਪੰਚਕੂਲਾ, ਅੰਬਾਲਾ, ਸੋਨੀਪਤ, ਰਿਵਾੜੀ, ਕਰਨਾਲ, ਰੋਹਤਕ ਅਤੇ ਹਿਸਾਰ ਸਮੇਤ ਕੁਲ ਸੱਤ ਵਾਧੂ ਸ਼ਹਿਰਾਂ ਵਿਚ ਇਲੈਕਟ੍ਰਿਕ ਸਿਟੀ ਬਸ ਸੇਵਾ ਸ਼ੁਰੂ ਕਰੇਗੀ| ਇੰਨ੍ਹਾਂ ਸਾਰੇ 9 ਸ਼ਹਿਰਾਂ ਵਿਚ ਸਿਟੀ ਬਸ ਸੇਵਾ ਦੀ ਸ਼ੁਰੂਆਤ ਜੂਨ, 2024 ਤਕ ਪੂਰੀ ਹੋਣ ਦੀ ਉਮੀਦ ਹੈ।
ਵਰਣਨਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ 2023 ਦੇ ਆਪਣੇ ਬਜਟ ਭਾਸ਼ਣ ਵਿਚ ਐਲਾਨ ਕੀਤਾ ਸੀ ਕਿ ਸਰਕਾਰ ਹਰਿਆਣਾ ਦੇ ਨਗਰ ਨਿਗਮਾਂ ਵਾਲੇ 9 ਸ਼ਹਿਰਾਂ ਅਤੇ ਰਿਵਾੜੀ ਸ਼ਹਿਰੀ ਵਿਚ ਸਿਟੀ ਬਸ ਸੇਵਾ ਸ਼ੁਰੂ ਕਰੇਗੀ ਅਤੇ ਗੁਰੂਗ੍ਰਾਮ, ਮਾਨੇਸਰ ਅਤੇ ਫਰੀਦਾਬਾਦ ਵਿਚ ਮੌਜ਼ੂਦਾ ਸਿਟੀ ਬਸ ਸੇਵਾਵਾਂ ਦਾ ਵਿਸਥਾਰ ਕਰੇਗੀ| ਇਸ ਐਲਾਨ ਨੂੰ ਤੇਜੀ ਨਾਲ ਲਾਗੂ ਕਰਦੇ ਹੋਏ ਟਰਾਂਸਪੋਰਟ ਵਿਭਾਗ ਨੇ ਰਿਕਾਰਡ ਸਮੇਂ ਵਿਚ ਇਸ ਪਰਿਯੋਜਨਾ ਨੂੰ ਸਫਲਤਾ ਨਾਲ ਲਾਗੂ ਕੀਤਾ ਹੈ, ਜਿਸ ਨਾਲ ਇਹ ਪੂਰੇ ਦੇਸ਼ ਵਿਚ ਕਿਸੇ ਵੀ ਸੂਬੇ ਵੱਲੋਂ ਸ਼ੁਰੂ ਕੀਤੀ ਗਈ ਇਕ ਅਨੋਖੀ ਪਰਿਯੋਜਨਾ ਬਣ ਗਈ ਹੈ|
ਉਨ੍ਹਾਂ ਕਿਹਾ ਕਿ 450 ਅਤਿਆਧੁਨਿਕ ਏਸੀ ਇਲੈਕਟ੍ਰਿਕ ਬਸਾਂ ਦੇ ਬੇੜੇ ਨਾਲ, 12 ਸਾਲਾਂ ਤੋਂ ਵੱਧ ਸਮਾਂ ਦੀ 2450 ਕਰੋੜ ਰੁਪਏ ਦੀ ਇਹ ਪਰਿਯੋਜਨਾ ਪ੍ਰਦੂਸ਼ਣ ਰਹਿਤ ਚੌਗਿਰਦਾ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ| ਸੂਬਾ ਸਰਕਾਰ ਨੇ ਬਸ ਟੈਂਡਰ ਪ੍ਰਕ੍ਰਿਆ ਲਈ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਤਹਿਤ ਇਕ ਇਕਾਈ ਕੰਨਜੇਂਸ ਐਨਰਜੀ ਸਰਵਿਸੀਜ ਲਿਮਟਿਡ (ਸੀਈਐਸਐਲ) ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ | ਸੀਈਐਸਐਲ ਵੱਲੋਂ ਕੌਮੀ ਈ-ਬਸ ਪਲਾਨ ਦੇ ਤਹਿਤ ਕੀਤੇ ਗਏ ਇਕ ਵਿਸ਼ਵ ਟੈਂਡਰ ਤੋਂ ਬਾਅਦ 372 (12 ਮੀਟਰ) ਬੱਸਾਂ ਲਈ ਆਡਰ ਦਿੱਤਾ ਗਿਆ ਸੀ, ਜਿਸ ਦੀ ਵਰਤੋਂ ਇੰਨ੍ਹਾਂ ਸਿਟੀ ਬਸ ਸਰਵਿਸ ਨੂੰ ਸ਼ੁਰੂ ਕਰਨ ਲਈ ਕੀਤਾ ਜਾਵੇਗਾ| ਇਸ ਪਰਿਯੋਜਨਾ ਦੇ ਤਹਿਤ ਕੁਲ 450 ਬਸਾਂ ਖਰੀਦਿਆਂ ਜਾਣਗੀਆਂ|
ਉਨ੍ਹਾਂ ਕਿਹਾ ਕਿ ਮੌਜ਼ੂਦਾ ਵਿਚ ਇੰਨ੍ਹਾਂ 9 ਸ਼ਹਿਰਾਂ ਵਿਚੋਂ ਹਰੇਕ ਵਿਚ ਸਿਟੀ ਬਸ ਸੇਵਾ ਲਈ ਵੱਖ-ਵੱਖ ਡਿਪੋ ਬਣ ਰਹੇ ਹਨ| ਪਾਣੀਪਤ ਅਤੇ ਜਗਾਧਾਰੀ (ਯਮੁਨਾਨਗਰ) ਵਿਚ ਮੌਜ਼ੂਦਾ ਡਿਪੋ ਨੂੰ ਅਪਗ੍ਰੇਡ ਕੀਤਾ ਗਿਆ ਹੈ| ਬਾਕਿ ਸੱਤ ਥਾਂਵਾਂ ‘ਤੇ ਲਗਭਗ 3 ਏਕੜ ਜਮੀਨ ਵਿਚ ਨਵੇਂ ਡਿਪੋ ਬਣਾਏ ਜਾ ਰਹੇ ਹਨ, ਜਿਸ ਦੀ ਲਾਗਤ 100 ਕਰੋੜ ਰੁਪਏ ਤੋਂ ਵੱਧ ਹੈ| ਇੰਨ੍ਹਾਂ ਨਵੇਂ ਡਿਪੋ ਦੀ ਸ਼ੁਰੂਆਤ ਜੂਨ, 2024 ਤਕ ਸ਼ੁਰੂ ਹੋਣ ਦੀ ਸੰਭਾਵਨਾ ਹੈ|ਬੁਲਾਰੇ ਨੇ ਦਸਿਆ ਕਿ ਸਿਟੀ ਬਸ ਸੇਵਾ ਨਾਲ ਨਾ ਸਿਰਫ ਸ਼ਹਿਰੀ ਆਬਾਦੀ ਸਗੋਂ ਜਿਲੇ ਦੀ ਪੇਂਡੂ ਆਬਾਦੀ ਨੂੰ ਵੀ ਲਾਭ ਹੋਵੇਗ ਅਤੇ ਹਰੇਕ ਸ਼ਹਿਰ ਦੇ ਨੇੜੇ ਪਿੰਡਾਂ ਤਕ ਬਸ ਸੇਵਾ ਦੀ ਪਹੁੰਚ ਯਕੀਨੀ ਹੋਵੇਗੀ।