ਨਸ਼ੇ ਦੀ ਤਸਕਰੀ ਕਰਕੇ ਇਕੱਠੀ ਕੀਤੀ ਕੁੱਲ ਕਰੀਬ 1 ਕਰੋੜ 7 ਲੱਖ 6 ਹਜਾਰ ਰੁਪਏ ਦੀ ਰਾਸ਼ੀ ਵਾਲੇ 7 ਬੈਂਕ ਖਾਤਿਆਂ ਨੂੰ ਕੀਤਾ ਫਰੀਜ

Punjab Police Logo

ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ ਪੰਜਾਬ ਜੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਐੱਸ.ਪੀ.ਐੱਸ ਪਰਮਾਰ ਆਈ.ਪੀ.ਐੱਸ ਵਧੀਕ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਮਾਰਗ ਦਰਸ਼ਨ ਅਨੁਸਾਰ ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ. ਬਠਿੰਡਾ, ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ ਐੱਸ.ਪੀ (ਇੰਨਵੈਸਟੀਗੇਸ਼ਨ) ਬਠਿੰਡਾ ਦੀ ਨਿਗਰਾਨੀ ਹੇਠ ਜਿਹਨਾਂ ਨਸ਼ਾ ਤਸਕਰਾਂ ਪਾਸੋਂ ਕਮਰਸ਼ੀਅਲ ਮਾਤਰਾ ਵਿੱਚ ਨਸ਼ੇ ਬਰਾਮਦ ਹੋਏ ਹਨ ਉਹਨਾਂ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ 68-ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜ ਕੇ ਫਰੀਜ਼ ਕਰਵਾਏ ਜਾ ਰਹੇ ਹਨ।ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਐੱਫ.ਆਈ.ਯੂ ਬਠਿੰਡਾ ਵੱਲੋਂ ਨਸ਼ੇ ਦੇ ਸੌਦਾਗਰਾਂ/ਸਮੱਗਲਰਾਂ ਵੱਲੋਂ ਬਣਾਈਆਂ ਗਈਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਕਾਨੂੰਨੀ ਪ੍ਰੀਕ੍ਰਿਆ ਰਾਹੀ 68-ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਦੇ ਹਨ, ਕੰਪੀਟੈਂਟ ਅਥਾਰਟੀ ਦੀ ਕਾਰਵਾਈ ਤੋਂ ਬਾਅਦ ਜਿਲ੍ਹਾ ਪੁਲਿਸ ਨੂੰ ਆਡਰ ਮੌਸੂਲ ਹੋਣ ਉਪਰੰਤ ਸਬੰਧਤ ਵਿਅਕਤੀ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਚੱਲ ਅਤੇ ਅਚੱਲ ਜਾਇਦਾਦ ਨੂੰ ਫਰੀਜ ਭਾਵ ਜਬਤ ਕੀਤਾ ਜਾਂਦਾ ਹੈ।

ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ. ਬਠਿੰਡਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਂਦੇ ਹੋਏ ਦੱਸਿਆ ਕਿ ਜਿਲ੍ਹਾ ਬਠਿੰਡਾ ਵਿਖੇ ਬਠਿੰਡਾ ਪੁਲਿਸ ਵੱਲੋਂ ਤਰਸੇਮ ਚੰਦ ਉਰਫ ਢਪੱਈ ਪੁੱਤਰ ਸੁਖਦੇਵ ਰਾਮ ਵਾਸੀ ਵਾਰਡ ਨੰਬਰ 7 ਬੋਹੜ ਵਾਲਾ ਚੌਂਕ ਮੌੜ ਮੰਡੀ ਖਿਲਾਫ ਮੁਕੱਦਮਾ ਨੰਬਰ 248 ਮਿਤੀ 8.12.2018 ਅ/ਧ 22 ਐੱਨ.ਡੀ.ਪੀ.ਐੱਸ ਥਾਣਾ ਮੌੜ ਜਿਸ ਪਾਸੋਂ ਕਮਰਸ਼ੀਅਲ ਮਾਤਰਾ ਦੀਆਂ ਨਸ਼ੀਲ਼ੀਆਂ ਦਵਾਈਆਂ ਜਿਵੇ, 44,000 ਨਸ਼ੀਲ਼ੀਆਂ ਗੋਲੀਆਂ, 1060 ਨਸ਼ੀਲੇ ਕੈਪਸੂਲ, 19 ਨਸ਼ੀਲੀਆਂ ਸ਼ੀਸ਼ੀਆਂ, ਇੱਕ ਜੈੱਨ ਕਾਰ, ਇੱਕ ਬਰੀਜਾ ਕਾਰ ਬਰਾਮਦ ਹੋਈ ਸੀ।ਇਸਦੇ 7 ਬੈਂਕ ਖਾਤਿਆਂ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫਰੀਜ ਕਰਵਾਇਆ ਗਿਆ।ਤਰਸੇਮ ਚੰਦ ਉਰਫ ਢਪੱਈ ਦੇ ਬੈਂਕ ਵਿੱਚ ਕੁੱਲ 7 ਖਾਤੇ ਸਨ, ਜਿਹਨਾਂ ਬੈਂਕ ਖਾਤਿਆਂ ਵਿੱਚ ਕੁੱਲ ਰਾਸ਼ੀ ਕਰੀਬ 1 ਕਰੋੜ 7 ਲੱਖ 6 ਹਜਾਰ ਰੁਪਏ ਸਨ ਜਿਹਨਾਂ ਬੈਂਕ ਖਾਤਿਆਂ ਨੂੰ ਫ੍ਰੀਜ ਕਰ ਦਿੱਤਾ ਗਿਆ ਹੈ।ਇਸਦੇ ਨਾਲ ਹੀ ਤਰਸੇਮ ਚੰਦ ਉਰਫ ਢਪੱਈ ਖਿਲਾਫ ਮੁਕੱਦਮਾ ਨੰਬਰ 88 ਮਿਤੀ 20.6.2024 ਅ/ਧ 22ਏ/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਤਲਵੰਡੀ ਸਾਬੋ ਤਹਿਤ 20,42,470 ਨਸ਼ੀਲੇ ਕੈਪਸੂਲ (ਮੈਡੀਕਲ ਐਕਟ),3,68,250 ਨਸ਼ੀਲੀਆਂ ਗੋਲੀਆਂ(ਮੈਡੀਕਲ ਐਕਟ),3580 ਕਿੱਟਾਂ, 176 ਨਸ਼ੀਲੀਆਂ ਗੋਲੀਆਂ,ਵੱਖ-ਵੱਖ ਕਰੰਸੀ ਨੋਟ ਬਰਾਮਦ ਹੋਏ ਸਨ।ਜਿਸਦਾ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਿਆ ਗਿਆ ਹੈ , ਆਡਰ ਮੌਸੂਲ ਹੋਣ ਤੇ ਉੇਕਤ ਵਿਅਕਤੀ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਫਰੀਜ ਕੀਤਾ ਜਾਵੇਗਾ।

ਹੋਰ ਖ਼ਬਰਾਂ :-  ਕੈਬਨਿਟ ਸਬ-ਕਮੇਟੀ ਵੱਲੋਂ ਸਿੱਖਿਆ ਵਿਭਾਗ, ਮਾਲ ਵਿਭਾਗ ਅਤੇ ਸਹਿਕਾਰਤਾ ਵਿਭਾਗ ਨਾਲ ਸਬੰਧਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ

ਇਸ ਦੇ ਨਾਲ ਹੀ ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ. ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਡੇ ਨਜਦੀਕ ਕੋਈ ਵੀ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਦਾ ਆਦੀ ਹੈ ਤੁਸੀ ਉਸਦੀ ਜਾਣਕਾਰੀ ਕੰਟਰੋਲ ਰੂਮ ਅਤੇ ਐਂਟੀ ਡਰੱਗ ਹੈਲਪ ਲਾਈਨ ਨੰਬਰ 91155-02252, 75080-09080 ਪਰ ਵੱਟਸਐਪ ਜਾਂ ਫੋਨ ਰਾਹੀ ਦੇ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

Leave a Reply

Your email address will not be published. Required fields are marked *