ਕੈਨੇਡਾ ‘ਚ ਰਹਿੰਦੇ ਭਾਰਤੀ ਪ੍ਰਵਾਸੀ ਭਾਰਤੀਆਂ ਲਈ ਆਈ ਵੱਡੀ ਖੁਸ਼ਖਬਰੀ, ਪੜੋ ਪੁਰੀ ਖ਼ਬਰ

ਭਾਰਤ-ਕੈਨੇਡਾ ਵਿੱਚ 2 ਨਵੇਂ ਕੌਂਸਲੇਟ ਖੋਲ੍ਹਣ ਜਾ ਰਿਹਾ ਹੈ। ਕੈਨੇਡਾ ਅਤੇ ਭਾਰਤ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਤਣਾਅ ਦਰਮਿਆਨ ਇਹ ਸਭ ਤੋਂ ਚੰਗੀ ਖ਼ਬਰ ਹੈ। ਖਾਸ ਕਰਕੇ ਪੰਜਾਬੀਆਂ ਲਈ ਜੋ ਕੈਨੇਡਾ ਤੋਂ ਭਾਰਤ ਆਉਣਾ ਚਾਹੁੰਦੇ ਹਨ। ਕੈਨੇਡਾ ‘ਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ-ਕੈਨੇਡਾ ਦੇ ਸਬੰਧਾਂ ‘ਚ ਖਟਾਸ ਆ ਗਈ। ਇਸ ਸਭ ਦੇ ਵਿਚਕਾਰ ਖੁਸ਼ਖਬਰੀ ਆ ਰਹੀ ਹੈ।  ਭਾਰਤ-ਕੈਨੇਡਾ ਵਿੱਚ 2 ਨਵੇਂ ਕੌਂਸਲੇਟ ਖੋਲ੍ਹਣ ਜਾ ਰਿਹਾ ਹੈ। ਕੈਨੇਡਾ ਅਤੇ ਭਾਰਤ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਤਣਾਅ ਦਰਮਿਆਨ ਇਹ ਸਭ ਤੋਂ ਚੰਗੀ ਖ਼ਬਰ ਹੈ। ਖਾਸ ਕਰਕੇ ਪੰਜਾਬੀਆਂ ਲਈ ਜੋ ਕੈਨੇਡਾ ਤੋਂ ਭਾਰਤ ਆਉਣਾ ਚਾਹੁੰਦੇ ਹਨ। ਦੱਸਿਆ ਗਿਆ ਹੈ ਕਿ ਭਾਰਤ ਨੇ ਕੈਨੇਡਾ ਵਿੱਚ ਦੋ ਨਵੇਂ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਦੂਤਾਵਾਸ ਨੋਵਾ ਸਕੋਸ਼ੀਆ ਖੇਤਰ ਲਈ ਮਿਸੀਸਾਗਾ ਅਤੇ ਹੈਲੀਫੈਕਸ ਵਿੱਚ ਖੋਲ੍ਹੇ ਜਾਣਗੇ। ਕੈਨੇਡਾ ‘ਚ ਰਹਿੰਦੇ ਭਾਰਤੀ ਪ੍ਰਵਾਸੀ ਭਾਰਤੀਆਂ ਲਈ ਇਹ ਖੁਸ਼ਖਬਰੀ ਤੋਂ ਘਟ ਨਹੀਂ ਹੈ।

ਹੋਰ ਖ਼ਬਰਾਂ :-  ਜਿਲਾ ਪ੍ਰਸਾਸ਼ਨ ਅੰਮ੍ਰਿਤਸਰ ਨੇ ਐਨ:ਡੀ:ਆਰ:ਐਫ ਦੇ ਸਹਿਯੋਗ ਨਾਲ ਭੂਚਾਲ ਦੀ ਸਥਿਤੀ ਨਾਲ ਨਿਪਟਣ ਲਈ ਕੀਤੀ ਮੌਕ ਡਰਿੱਲ

ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਨਵੇਂ ਦੂਤਾਵਾਸ 1 ਜਨਵਰੀ 2024 ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਵੀਜ਼ਾ, ਪਾਸਪੋਰਟ ਤੋਂ ਲੈ ਕੇ OCI ਤੱਕ ਸਾਰੀਆਂ ਸਹੂਲਤਾਂ ਇਨ੍ਹਾਂ ਕੇਂਦਰਾਂ ‘ਤੇ ਉਪਲਬਧ ਹੋਣਗੀਆਂ। ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਕੈਨੇਡਾ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। ਕੈਨੇਡਾ ਨੇ ਇੱਕ ਭਾਰਤੀ ਅਧਿਕਾਰੀ ਨੂੰ ਕੱਢ ਦਿੱਤਾ ਸੀ। ਬਦਲੇ ਵਿੱਚ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਭਾਰਤ ਨੇ ਕੱਢ ਦਿੱਤਾ ਸੀ।

Leave a Reply

Your email address will not be published. Required fields are marked *