ਕੈਨੇਡਾ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ,ਕੁਝ ਹਿੱਸਿਆਂ ਵਿੱਚ ਪਾਣੀ ਭਰ ਗਿਆ

ਕੈਨੇਡਾ ਵਿੱਚ ਪਏ ਰਿਕਾਰਡ ਮੀਂਹ ਕਾਰਨ ਟੋਰਾਂਟੋ ਦੇ ਕੁਝ ਹਿੱਸਿਆਂ ਵਿੱਚ ਪਾਣੀ ਭਰ ਗਿਆ ਹੈ। ਜਿਸ ਤੋਂ ਬਾਅਦ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ ਤੇ ਸ਼ਹਿਰ ਦੇ ਮੁੱਖ ਹਾਈਵੇ ‘ਤੇ ਗੱਡੀਆਂ ਫਸ ਗਈਆਂ ਹਨ,ਭਾਰੀ ਮੀਂਹ ਤੋਂ ਬਾਅਦ ਓਨਟਾਰੀਓ ਹਾਈਵੇ 410 (Ontario Highway 410) ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਘੱਟੋ-ਘੱਟ 14 ਲੋਕਾਂ ਨੂੰ ਬਚਾਇਆ ਗਿਆ ਹੈ। ਟੋਰਾਂਟੋ (Toronto) ਦੀ ਫਾਇਰ ਸਰਵਿਸ (Fire Service) ਨੂੰ ਲਿਫਟਾਂ ਵਿੱਚ ਫਸੇ ਲੋਕਾਂ ਤੋਂ ਕਈ ਕਾਲਾਂ ਪ੍ਰਾਪਤ ਹੋਈਆਂ ਕਿਉਂਕਿ ਸ਼ਹਿਰ ਦੇ ਕੇਂਦਰ ਦੇ ਵੱਡੇ ਹਿੱਸਿਆਂ ਵਿੱਚ ਬਿਜਲੀ ਬੰਦ ਹੋ ਗਈ ਸੀ। ਟੋਰਾਂਟੋ ਤੇ ਰੀਜਨ ਕੰਜ਼ਰਵੇਸ਼ਨ ਅਥਾਰਟੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ਹਿਰ ਵਿੱਚ ਸਮੁੰਦਰੀ ਕਿਨਾਰਿਆਂ ਤੇ ਨਦੀਆਂ ਦੇ ਨੇੜਲੇ ਇਲਾਕਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਹੈ। ਮੰਗਲਵਾਰ ਨੂੰ ਟੋਰਾਂਟੋ ਵਿੱਚ ਤਕਰੀਬਨ 100 MM. ਮੀਂਹ ਪਿਆ, ਜੋ ਕਿ 1941 ਵਿੱਚ ਸ਼ਹਿਰ ਵਿੱਚ ਦਰਜ ਕੀਤੇ ਗਏ ਰੋਜ਼ਾਨਾ ਮੀਂਹ ਦੇ ਰਿਕਾਰਡ ਨੂੰ ਪਾਰ ਕਰ ਗਿਆ,ਟੋਰਾਂਟੋ ਹਾਈਡਰੋ ਅਨੁਸਾਰ ਤੂਫਾਨ ਕਾਰਨ 167,000 ਤੋਂ ਵੱਧ ਘਰਾਂ ਨੂੰ ਬਿਜਲੀ ਨਹੀਂ ਜਾ ਰਹੀ ਹੈ। ਓਨਟਾਰੀਓ ਝੀਲ ਦੇ ਟੋਰਾਂਟੋ ਟਾਪੂ ‘ਤੇ ਬਿਲੀ ਬਿਸ਼ਪ ਹਵਾਈ ਅੱਡੇ (Billy Bishop Airport) ਤੋਂ ਕਈ ਉਡਾਣਾਂ ਵੀ ਦੇਰੀ ਜਾਂ ਰੱਦ ਕੀਤੀਆਂ ਗਈਆਂ ਹਨ।

ਹੋਰ ਖ਼ਬਰਾਂ :-  ਰਨਵੇਅ ‘ਤੇ ਦੌੜਦੇ ਸਮੇਂ United Airlines ਦੀ ਫਲਾਈਟ ਦੇ ਇੰਜਨ ‘ਚ ਲੱਗੀ ਅੱਗ

Leave a Reply

Your email address will not be published. Required fields are marked *