ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ ‘ਤੇ ਹਨ,ਉਨ੍ਹਾਂ ਨੇ ਮਨੀਮਾਜਰਾ (Manimajra) ਵਿੱਚ 24 ਘੰਟੇ ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ ਹੈ, ਉਨ੍ਹਾਂ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਮੌਜੂਦ ਸਨ।
ਆਪ ਦੇ ਮੇਅਰ ਕੁਲਦੀਪ ਕੁਮਾਰ ਅਤੇ ਚੰਡੀਗੜ੍ਹ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਵੀ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਸੀ। ਅਮਿਤ ਸ਼ਾਹ ਨੇ ਕਿਹਾ ਕਿ ਇਹ ਇੱਕ ਲੱਖ ਦੀ ਆਬਾਦੀ ਲਈ ਮਹੱਤਵਪੂਰਨ ਪ੍ਰੋਜੈਕਟ ਹੈ, ਅੱਜ ਤੋਂ ਇਸ ਇਲਾਕੇ ਨੂੰ 24 ਘੰਟੇ 365 ਦਿਨ ਸ਼ੁੱਧ ਪਾਣੀ ਮਿਲਣਾ ਸ਼ੁਰੂ ਹੋ ਰਿਹਾ ਹੈ, ਇਸ ਲਈ ਸਾਰਿਆਂ ਨੂੰ ਵਧਾਈ, ਤੁਹਾਡੇ ਘਰਾਂ ਵਿੱਚ 24 ਘੰਟੇ ਪਾਣੀ ਉਪਲਬਧ ਹੋਵੇਗਾ,ਪੂਰੇ ਪ੍ਰੈਸ਼ਰ ਨਾਲ ਮਨੀਮਾਜਰਾ (Manimajra) ਦੇ ਲੋਕਾਂ ਨੂੰ ਪਾਣੀ ਮਿਲੇਗਾ।
ਅਮਿਤ ਸ਼ਾਹ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਹੁਣ ਮਿਨਰਲ ਵਾਟਰ ਖਰੀਦਣ ਦੀ ਲੋੜ ਨਹੀਂ ਪਵੇਗੀ, ਇੱਥੋਂ ਦੇ ਲੋਕਾਂ ਨੂੰ ਹੁਣ 24 ਘੰਟੇ ਪਾਣੀ ਮਿਲੇਗਾ। ਪਹਿਲਾਂ ਔਰਤਾਂ ਨੂੰ ਪਾਣੀ ਭਰਨ ਲਈ ਅਲਾਰਮ ਲਾਉਣਾ ਪੈਂਦਾ ਸੀ, ਹੁਣ ਇਸ ਦੀ ਲੋੜ ਨਹੀਂ ਪਵੇਗੀ, ਨਾਲ ਹੀ ਪਾਣੀ ਦੀ ਸਪਲਾਈ ਲਈ ਟੈਂਕਰ ਮੰਗਵਾਉਣ ਦੀ ਲੋੜ ਨਹੀਂ ਪਵੇਗੀ।