ਹੁਮਾਯੂੰ ਦੇ ਮਕਬਰੇ ਕੈਂਪਸ ‘ਚ ਕਮਰੇ ਦੀ ਛੱਤ ਡਿੱਗੀ, 5 ਜਣਿਆਂ ਦੀ ਮੌਤ

ਦਿੱਲੀ, 15 ਅਗਸਤ 2025: Humayun Tomb: ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ‘ਚ ਸਥਿਤ ਹੁਮਾਯੂੰ ਦੇ ਮਕਬਰੇ ਕੈਂਪਸ ‘ਚ ਇੱਕ ਮਸਜਿਦ ਦੇ ਨੇੜੇ ਇੱਕ ਕਮਰੇ ਦੀ ਛੱਤ ਡਿੱਗਣ ਨਾਲ ਕਈ ਲੋਕ ਮਲਬੇ ਹੇਠ ਦੱਬ ਗਏ। ਇਨ੍ਹਾਂ ‘ਚੋਂ 10 ਜਣਿਆਂ ਨੂੰ ਬਚਾਇਆ ਹੈ ਜਦੋਂ ਕਿ 5 ਜਣਿਆਂ ਦੀ ਮੌਤ ਹੋ ਗਈ ਹੈ। ਹੁਮਾਯੂੰ ਦੇ ਮਕਬਰੇ ਕੈਂਪਸ ‘ਚ ਮਸਜਿਦ ਦੇ ਨੇੜੇ ਇੱਕ ਕਮਰਾ ਬਣਿਆ ਹੋਇਆ ਹੈ।

ਇਸ ਕਮਰੇ ਦੀ ਛੱਤ ਡਿੱਗ ਗਈ, ਜਿਸ ‘ਚ 14 ਤੋਂ 15 ਜਣੇ ਦਬੇ ਜਾਣ ਦੀ ਖ਼ਬਰ ਹੈ । ਡਿਵੀਜ਼ਨਲ ਅਫਸਰ ਫਾਇਰ ਮੁਕੇਸ਼ ਵਰਮਾ ਨੇ ਕਿਹਾ ਕਿ ਮਲਬੇ ‘ਚ 10 ਜਣੇ ਫਸੇ ਹੋਏ ਸਨ, ਸਾਰਿਆਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ 10 ਜਣਿਆਂ ‘ਚੋਂ 9 ਨੂੰ ਏਮਜ਼ ਟਰਾਮਾ ਸੈਂਟਰ ਅਤੇ ਇੱਕ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਵਰਮਾ ਨੇ ਕਿਹਾ ਕਿ ਇਸ ਹਾਦਸੇ ‘ਚ 5 ਜਣਿਆਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਦਿੱਲੀ ‘ਚ ਲਗਾਤਾਰ ਮੀਂਹ ਪੈ ਰਿਹਾ ਹੈ।

ਹੋਰ ਖ਼ਬਰਾਂ :-  ਪੰਜਾਬੀ ਮਾਂ ਬੋਲੀ ਨੂੰ ਸਮਰਪਿਤ 17ਵੇਂ ਵਿਰਾਸਤੀ ਮੇਲੇ ਦੇ ਦੂਜੇ ਦਿਨ ਦਰਸ਼ਕਾਂ ਦਾ ਆਇਆ ਖੂਬ ਸੈਲਾਬ

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਹੁਣ ਤੱਕ 11 ਜਣਿਆਂ ਨੂੰ ਬਾਹਰ ਕੱਢਿਆ ਗਿਆ ਹੈ। ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਦੇ ਮੁਤਾਬਕ ਗੁੰਬਦ ਦਾ ਇੱਕ ਹਿੱਸਾ ਸ਼ਾਮ 4.30 ਵਜੇ ਦੇ ਕਰੀਬ ਡਿੱਗਣ ਦੀ ਸੂਚਨਾ ਮਿਲੀ ਸੀ। ਹਾਲਾਂਕਿ, ਗੁੰਬਦ ਨਹੀਂ ਡਿੱਗਿਆ ਹੈ। ਮਸਜਿਦ ਦੇ ਨੇੜੇ ਬਣੇ ਇੱਕ ਕਮਰੇ ਦੀ ਛੱਤ ਡਿੱਗ ਗਈ ਹੈ। ਹੁਮਾਯੂੰ ਦਾ ਮਕਬਰਾ ਦਿੱਲੀ ‘ਚ 1565-1572 ਦੇ ਵਿਚਕਾਰ ਬਣਾਇਆ ਗਿਆ ਸੀ। ਤਾਜ ਮਹਿਲ ਵਰਗੇ ਹੋਰ ਸਮਾਰਕ ਇਸ ਤੋਂ ਪ੍ਰੇਰਨਾ ਲੈ ਕੇ ਬਣਾਏ ਗਏ ਸਨ।

Leave a Reply

Your email address will not be published. Required fields are marked *