- ਸਹਿਜਨ ਦੇ ਪੱਤਿਆਂ ‘ਚ ਐਂਟੀ-ਓਬੈਸਿਟੀ ਗੁਣ (Anti-Obesity Properties) ਵੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।
- ਮੋਟਾਪੇ ‘ਚ ਵੀ ਤੁਸੀਂ ਇਸ ਦੇ ਪੱਤਿਆਂ ਦਾ ਜੂਸ ਬਣਾ ਕੇ ਪੀ ਸਕਦੇ ਹੋ।
- ਡ੍ਰਮਸਟਿਕਸ (Drumsticks) ਦੇ ਪੱਤਿਆਂ ਦਾ ਨਿਯਮਤ ਸੇਵਨ ਵੀ ਕਰ ਸਕਦੇ ਹੋ।
- ਗਲਤ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ।
- ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਸਹਿਜਨ ਦੇ ਪੱਤਿਆਂ ਦਾ ਜੂਸ ਬਣਾ ਕੇ ਪੀਓ।
- ਸਹਿਜਨ ਦੇ ਪੱਤਿਆਂ ‘ਚ ਪਾਏ ਜਾਣ ਵਾਲੇ ਤੱਤ ਤੁਹਾਡੀ ਅੱਖਾਂ ਦੀ ਰੋਸ਼ਨੀ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।
- ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵੀ ਠੀਕ ਰਹਿੰਦੀ ਹੈ।
- ਇਸ ਦੇ ਨਾਲ ਹੀ ਅੱਖਾਂ ‘ਚ ਜਲਨ, ਰੈਸ਼ੇਜ ਅਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
- ਖੂਨ ਨੂੰ ਸਾਫ਼ ਕਰਨ ਲਈ ਤੁਸੀਂ ਸਹਿਜਨ ਦੇ ਪੱਤਿਆਂ ਦਾ ਜੂਸ ਬਣਾਕੇ ਵੀ ਪੀ ਸਕਦੇ ਹੋ।
- ਸਹਿਜਨ ਦੇ ਪੱਤਿਆਂ ਦਾ ਜੂਸ ਪੇਟ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
- ਪੇਟ ਦਰਦ, ਅਲਸਰ ਵਰਗੀਆਂ ਸਮੱਸਿਆਵਾਂ ਲਈ ਤੁਸੀਂ ਇਸ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
- ਇਸ ‘ਚ ਪਾਇਆ ਜਾਣ ਵਾਲਾ ਫਾਈਬਰ ਅੰਤੜੀਆਂ ‘ਚ ਜਮ੍ਹਾ ਕਿਸੇ ਵੀ ਹਾਨੀਕਾਰਕ ਪਦਾਰਥ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ।
- ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਡ੍ਰਮਸਟਿਕਸ ਦੇ ਪੱਤਿਆਂ ਦਾ ਸੇਵਨ ਵੀ ਕਰ ਸਕਦੇ ਹੋ।
- ਇਸ ‘ਚ ਪਾਏ ਜਾਣ ਵਾਲੇ ਤੱਤ ਤੁਹਾਡੇ ਖੂਨ ਨੂੰ ਸਾਫ਼ ਕਰਨ ‘ਚ ਮਦਦ ਕਰਦੇ ਹਨ।
- ਪੱਤਿਆਂ ਦਾ ਜੂਸ ਪੀਣ ਨਾਲ ਤੁਹਾਡੇ ਸਰੀਰ ‘ਚ ਪਾਏ ਜਾਣ ਵਾਲੇ ਜ਼ਹਿਰੀਲੇ ਤੱਤ ਯੂਰਿਨ ਰਾਹੀਂ ਬਾਹਰ ਨਿਕਲ ਜਾਂਦੇ ਹਨ।