ਮਦਨ ਲਾਲ ਕ੍ਰਿਕਟ ਅਕੈਡਮੀ (ਇੰਡੀਆ) ਅਤੇ ਐਡਮਜ਼ ਕ੍ਰਿਕੇਟ (ਆਸਟ੍ਰੇਲੀਆ) ਵੱਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਭਾਰਤ-ਆਸਟ੍ਰੇਲੀਆ ਯੂਥ ਕੱਪ 2024 ਦਾ ਆਯੋਜਨ

India-Australia Youth Cup 2024, Amritsar

ਮਦਨ ਲਾਲ ਕ੍ਰਿਕਟ ਅਕੈਡਮੀ (ਇੰਡੀਆ) ਨੇ ਐਡਮਜ਼ ਕ੍ਰਿਕੇਟ (ਆਸਟ੍ਰੇਲੀਆ) ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਭਾਰਤ – ਆਸਟ੍ਰੇਲੀਆ ਯੂਥ ਕੱਪ 2024 ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਸੀ , ਜਿਸਦਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਉਦਘਾਟਨ ਕੀਤਾ ਅਤੇ ਦੱਸਿਆ ਕਿ 15 ਅਪ੍ਰੈਲ ਤੋਂ ਗਾਂਧੀ ਗਰਾਊਂਡ ਵਿਖੇ ਮੈਚ ਸ਼ੁਰੂ ਹੋ ਜਾਣਗੇ ਅਤੇ ਇਹ ਮੈਚ ਚੌਥਾ ਪਰ ਪੰਜਾਬ ਦਾ ਪਹਿਲਾ ਦੌਰਾ ਹੈ।

ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਦੇ ਨਾਲ-ਨਾਲ ਪੰਜਾਬ ਦੀਆਂ ਸਥਾਨਕ ਟੀਮਾਂ ਅਤੇ ਅਕੈਡਮੀਆਂ ਨੂੰ ਸੱਦਾ ਦਿੱਤਾ ਸੀ ਜੋ ਕਿ ਇਸ ਖੇਤਰ ਦੇ ਖਿਡਾਰੀਆਂ ਲਈ ਇੱਕ ਵਧੀਆ ਐਕਸਪੋਜਰ ਹੋਵੇਗਾ। ਉਨ੍ਹਾਂ ਦੱਸਿਆ ਕਿ 15 ਅਪ੍ਰੈਲ ਤੋਂ 24 ਅਪ੍ਰੈਲ 2024 ਤੱਕ ਗਾਂਧੀ ਮੈਦਾਨ ਵਿੱਚ ਇਹ ਟੂਰਨਾਮੈਂਟ ਹੋਵੇਗਾ । ਉਨ੍ਹਾ ਦਸਿਆ ਕਿ ਇਸ ਤੋਂ ਇਲਾਵਾਂ ਅਮਨਦੀਪ ਕ੍ਰਿਕੇਟ ਅਕੈਡਮੀ ਵਿਖੇ ਜੂਨੀਅਰ ਖਿਡਾਰੀਆ ਦੇ ਮੈਚ ਹੋਣਗੇ ਜਿਸ ਵਿਚ ਮਦਨ ਲਾਲ ਕ੍ਰਿਕਟ ਅਕੈਡਮੀ ਦਿੱਲੀ, ਲੁਧਿਆਣਾ ਦੀਆ ਟੀਮਾਂ ਦੇ ਮੈਚ ਹੋਣਗੇ।ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਸਥਾਨਕ ਖਿਡਾਰੀਆਂ ਨੂੰ ਇਸ ਸਾਲ ਦੇ ਅਖੀਰ ਵਿੱਚ ਸਤੰਬਰ ਮਹੀਨੇ ਵਿੱਚ ਟੂਰਨਾਮੈਂਟ ਖੇਡਣ ਲਈ ਆਸਟ੍ਰੇਲੀਆ ਜਾਣ ਦਾ ਮੌਕਾ ਵੀ ਮਿਲੇਗਾ।

ਹੋਰ ਖ਼ਬਰਾਂ :-  ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦੀ ਕਾਰਜਕੁਸ਼ਲਤਾ ਵਿੱਚ ਹੋਰ ਵਾਧਾ ਕਰਨ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਸ਼ਮੂਲੀਅਤ ਦਾ ਐਲਾਨ

ਇਸ ਮੌਕੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਸ੍ਰੀ ਮਦਨ ਲਾਲ,ਆਨਰੇਰੀ ਸਕੱਤਰ ਆਈ ਐਸ ਬਾਜਵਾ, ਡਾਕਟਰ ਸ਼ਾਹਬਾਜ ਸਿੰਘ, ਤੇਜਇੰਦਰ ਸਿੰਘ ਰਾਜਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *