ਹਾਕੀ ਖਿਡਾਰੀਆਂ ਦਾ ਅੰਮ੍ਰਿਤਸਰ ਏਅਰਪੋਰਟ ਪੁੱਜਣ ਤੇ ਹੋਇਆ ਨਿੱਘਾ ਸਵਾਗਤ

ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਅੱਜ ਪੰਜਾਬ ਪੁੱਜੀ ਭਾਰਤੀ ਹਾਕੀ ਟੀਮ ਦਾ ਪੰਜਾਬੀਆਂ ਵੱਲੋਂ ਦਿਲ ਖੋਲ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਾਕੀ ਖਿਡਾਰੀਆਂ ਦਾ ਸਵਾਗਤ ਕੀਤਾ।

ਇਸ ਮੌਕੇ ਤੇ ਪੰਜਾਬ ਦੇ ਕਪਤਾਨ ਹਰਮਨ ਪ੍ਰੀਤ ਸਿੰਘ ਤੇ ਸਮੂਹ ਖਿਡਾਰੀਆਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ। ਜਿਹੜੇ ਪੈਰੀਸ ਓਲੰਪਿਕ ਵਿੱਚ ਮੈਡਲ ਜਿੱਤ ਕੇ ਮੁੜੇ ਹਨ। ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਹਮੇਸ਼ਾ ਹਾਕੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤੇ ਪੰਜਾਬ ਦੀ ਸਮੁੱਚੀ ਹਾਕੀ ਟੀਮ ਨੇ ਇਸ ਵਾਰ ਫਿਰ ਓਲੰਪਿਕ ਚ ਤਗਮਾ ਜਿੱਤ ਕੇ ਸਾਡਾ ਸਾਰਿਆਂ ਦਾ ਮਾਣ ਵਧਾਇਆ ਹੈ। ਸਮੂਹ ਪੰਜਾਬੀਆਂ ਨੂੰ ਹਾਕੀ ਖਿਡਾਰੀਆਂ ਅਤੇ ਪੂਰਾ ਮਾਣ ਹੈ।

ਹੋਰ ਖ਼ਬਰਾਂ :-  ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਸਾਡੇ ਨਾਇਕ ਹਨ, ਉਨ੍ਹਾਂ ਨੂੰ ‘ਰੱਦ ਹੋਈਆਂ ਝਾਕੀਆਂ ਵਾਲੀ ਸ਼੍ਰੇਣੀ’ ਨਾਲ ਨਹੀਂ ਜੋੜਿਆ ਜਾ ਸਕਦਾ-ਮੁੱਖ ਮੰਤਰੀ

ਉਧਰ ਕਾਂਗਰਸ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ।

Leave a Reply

Your email address will not be published. Required fields are marked *