ਮਾਨਯੋਗ ਜਸਟਿਸ ਸ੍ਰੀ ਦੀਪਕ ਮਨਚੰਦਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਮਿਨਸਟ੍ਰੇਟਿਵ ਜੱਜ ਵੱਲੋਂ ਅਦਾਲਤਾਂ ਦਾ ਨਿਰੀਖਣ

ਸ੍ਰੀ ਮੁਕਤਸਰ ਸਾਹਿਬ, 27 ਮਾਰਚ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੰਸਪੈਕਟਿੰਗ ਜਸਟਿਸ ਸ੍ਰੀ ਦੀਪਕ ਮਨਚੰਦਾ ਨੇ ਮਿਤੀ 24.03.2026 ਤੋਂ 25.03.2026 ਤੱਕ ਸੈਸ਼ਨ ਡਿਵੀਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 24.03.2026 ਨੂੰ ਸਬ ਡਿਵੀਜਨ ਮਲੋਟ ਅਤੇ ਗਿੱਦੜਬਾਹਾ ਦੀ ਇੰਸਪੈਕਸ਼ਨ ਕੀਤੀ ਅਤੇ ਵੱਖ ਵੱਖ ਅਦਾਲਤਾਂ ਦਾ ਨਿਰੀਖਣ ਕੀਤਾ। ਇਸ ਮੌਕੇ ਬਾਰ ਪ੍ਰਧਾਨ ਵੱਲੋਂ ਸਮੇਤ ਵਕੀਲ ਸਹਿਬਾਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮਲੇਟ ਵਿਖੇ ਪੋਰਟਾ ਕੈਬਿਨ ਦਾ ਉਦਘਾਟਨ ਕਰਵਾਇਆ ਗਿਆ। ਮਾਨਯੋਗ ਇੰਸਪੈਕਟਿੰਗ ਜੱਜ ਸਾਹਿਬ ਵੱਲੋਂ ਜ਼ਿਲ੍ਹਾ ਜੇਲ ਦਾ ਦੌਰਾ ਕਰਕੇ ਜੇਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਜੇਲ ਵਿੱਚ ਬੰਦ ਕੈਦੀਆਂ/ਹਵਾਲਾਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਜਲਦ ਹੀ ਉਹਨਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ। ਜੇਲ੍ਹ ਦੌਰੇ ਦੌਰਾਨ ਜੇਲ ਵਿੱਚ ਬਣੇ ਕਾਨੂੰਨੀ ਸੇਵਾਵਾ ਅਥਾਰਟੀ ਦੇ ਕਲੀਨਿਕ ਦਾ ਨਿਰੀਖਣ ਕੀਤਾ ਗਿਆ, ਉਸ ਉਪਰੰਤ ਉਹਨਾਂ ਵੱਲੋਂ ਜ਼ਿਲ੍ਹਾ ਜੇਲ ਵਿੱਚ ਖਾਣੇ ਦਾ ਵੀ ਨਿਰੀਖਣ ਕੀਤਾ ਗਿਆ।

ਇਸ ਉਪਰੰਤ ਉਨ੍ਹਾਂ ਵੱਲੋਂ  ਜਿਲ੍ਹਾ ਕਚਿਹਰੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ ਵੱਖ ਅਦਾਲਤਾ ਦਾ ਨਿਰੀਪਣ ਕੀਤਾ ਗਿਆ ਅਤੇ ਉਹਨਾਂ ਵੱਲੋਂ ਜਿਲ੍ਹਾ ਕਚਿਹਰੀ ਕੰਪਲੈਕਸ ਵਿਖੇ ਨਵੇਂ ਬਣੇ ਪੋਰਟਾ ਕੈਬਿਨ ਦਾ ਉਦਘਾਟਨ ਕੀਤਾ ਗਿਆ ।

ਹੋਰ ਖ਼ਬਰਾਂ :-  ਹਰਿਆਣਾ ਪੋਰਟਫੋਲੀਓ ਦੀ ਵੰਡ; ਸੀਐਮ ਸੈਣੀ ਨੇ ਰੱਖਿਆ ਹੋਮ ਅਤੇ ਫਾਇਨੈਂਸ

ਇਸ ਮੌਕੇ ਤੇ ਸ਼੍ਰੀ ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ, ਮਿਸ ਅਮੀਤਾ ਸਿੰਘ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ,ਮਿਸ ਗਿਰੀਸ਼ ਪ੍ਰਿੰਸੀਪਸ ਜੱਜ ਫੈਮਲੀ ਕੋਰਟ, ਸ਼੍ਰੀ ਰਮਨ ਸ਼ਰਮਾ ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਸ੍ਰੀ ਨੀਰਜ ਕੁਮਾਰ ਸਿੰਗਲਾ, ਸਿਵਲ ਜੱਜ ਸੀਨੀਅਰ ਡਵੀਜਨ, ਸ੍ਰੀ ਰਿਮਾਸੂ ਅਰੋੜਾ ਸੀ.ਜੇ.ਐੱਮ/ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀਮਤੀ ਰੂਪਾ ਧਾਲੀਵਾਲ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ, ਸ੍ਰੀਮਤੀ ਰਾਜਬੀਰ ਕੌਰ ਵਧੀਕ ਸਿਵਲ ਜੱਜ (ਸੀਨੀ ਡਵੀ), ਮਿਸ ਜਸਕਿਰਨ ਸੋਂਧ ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ, ਮਿਸ ਅਸਮਿਤਾ ਰੋਮਾਨਾ ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸ੍ਰੀ ਯੋਗੇਸ਼ ਕਸ਼ਰੀਜਾ, ਜਿਲ੍ਹਾ ਅਟਾਰਨੀ ਸਮੇਤ ਸਰਕਾਰੀ ਵਕੀਲ ਸਾਹਿਬਾਨ, ਸ੍ਰੀ ਰਾਜਿੰਦਰਪਾਲ ਸ਼ਰਮਾ ਚੀਫ ਲੀਗਲ ਏਡ ਡੀਫੈਂਸ ਕੌਂਸਲ ਸਮੇਤ ਸਟਾਫ ਮੌਜੂਦ ਸਨ। ਮਾਨਯੋਗ ਜਸਟਿਸ ਵੱਲੋਂ ਚੀਫ ਡਿਫੈਂਸ ਕੌਂਸਲ ਦੇ ਦਫਤਰ, ਪਰਮਾਨੈਂਟ ਲੋਕ ਅਦਾਲਤ, ਮੀਡੀਏਸ਼ਨ ਸੈਂਟਰ ਅਤੇ ਫਰੰਟ ਆਫਿਸ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਉਹਨਾਂ ਵੱਲੋਂ ਕਾਨੂੰਨੀ ਸਹਾਇਤਾ ਸਕੀਮਾਂ ਉਪਰ ਤਸੱਲੀ ਪ੍ਰਗਟ ਕੀਤੀ।

Leave a Reply

Your email address will not be published. Required fields are marked *