ਆਈਫੋਨ ਹੋਏ ਸਸਤੇ, ਐਪਲ ਨੇ ਘਟਾਈਆਂ ਇਨ੍ਹਾਂ 7 ਮਾਡਲਾਂ ਦੀਆਂ ਕੀਮਤਾਂ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਬਜਟ (ਬਜਟ 2024) ਵਿੱਚ ਕਈ ਵੱਡੇ ਐਲਾਨ ਕੀਤੇ ਹਨ,ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਸਰਕਾਰ ਨੇ ਮੋਬਾਈਲ ਫੋਨਾਂ ਅਤੇ ਚਾਰਜਰਾਂ ‘ਤੇ ਕਸਟਮ ਡਿਊਟੀ (Customs Duty) ਘਟਾ ਦਿੱਤੀ ਹੈ। ਸਰਕਾਰ ਨੇ ਮੋਬਾਈਲ ਅਤੇ ਚਾਰਜਰ ‘ਤੇ ਕਸਟਮ ਡਿਊਟੀ (Customs Duty) 20 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਹੈ,ਯਾਨੀ ਹੁਣ ਤੁਹਾਨੂੰ ਮੋਬਾਈਲ ਫੋਨ ਅਤੇ ਚਾਰਜਰ ਦੀ ਖਰੀਦ ‘ਤੇ 5% ਘੱਟ ਭੁਗਤਾਨ ਕਰਨਾ ਹੋਵੇਗਾ। ਇਸ ਐਲਾਨ ਤੋਂ ਬਾਅਦ ਐਪਲ ਨੇ ਆਪਣੇ ਆਈਫੋਨ (iPhone) ਦੀ ਕੀਮਤ ‘ਚ ਵੱਡੀ ਕਟੌਤੀ ਕੀਤੀ ਹੈ। ਐਪਲ (Apple) ਦੇ ਔਨਲਾਈਨ ਸਟੋਰ (Online Store) ‘ਤੇ ਕੀਮਤਾਂ ਦੀ ਪੁਸ਼ਟੀ ਕੀਤੀ ਹੈ।

ਅਤੇ ਪਤਾ ਲੱਗਾ ਹੈ ਕਿ ਕੀਮਤਾਂ ਨੂੰ ਅਧਿਕਾਰਤ ਤੌਰ ‘ਤੇ ਘਟਾ ਦਿੱਤਾ ਗਿਆ ਹੈ,ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ, ਜਦੋਂ ਐਪਲ (Apple) ਨੇ ਨਵੇਂ ਆਈਫੋਨ ਮਾਡਲ (New iPhone Models) ਦੇ ਲਾਂਚ ਹੋਣ ਤੋਂ ਕੁਝ ਮਹੀਨੇ ਪਹਿਲਾਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ, ਜੋ ਕਿ ਸਤੰਬਰ 2024 ਵਿੱਚ ਹੋਣ ਦੀ ਸੰਭਾਵਨਾ ਹੈ। Apple iPhone 15 Pro ਨੂੰ 1,34,900 ਰੁਪਏ ਦੀ ਸ਼ੁਰੂਆਤੀ ਕੀਮਤ ਅਤੇ iPhone 15 Pro Max ਨੂੰ 1,59,900 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ, ਪਰ ਡਿਸਕਾਊਂਟ ਤੋਂ ਬਾਅਦ ਹੁਣ ਆਈਫੋਨ 15 ਪ੍ਰੋ 1,29,800 ਰੁਪਏ ‘ਚ ਅਤੇ ਆਈਫੋਨ 15 ਪ੍ਰੋ ਮੈਕਸ ਨੂੰ 1,54,000 ਰੁਪਏ ‘ਚ ਉਪਲੱਬਧ ਕਰਵਾਇਆ ਜਾ ਰਿਹਾ ਹੈ।

ਹੋਰ ਖ਼ਬਰਾਂ :-  ਸੂਬੇ ਦੇ 31 ਸਕੂਲਾਂ ਦੇ ਨਾਮ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਮ ਤੇ ਰੱਖੇ - ਹਰਜੋਤ ਸਿੰਘ ਬੈਂਸ

iPhone 15 Pro ਦੀ ਕੀਮਤ ਵਿੱਚ 5,100 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਦਕਿ iPhone 15 Pro Max ਦੀ ਕੀਮਤ ਵਿੱਚ 5,900 ਰੁਪਏ ਦੀ ਕਟੌਤੀ ਕੀਤੀ ਗਈ ਹੈ,ਦੂਜੇ ਪਾਸੇ,ਤੁਹਾਨੂੰ ਦੱਸ ਦੇਈਏ ਕਿ ‘ਵਨੀਲਾ’ ਆਈਫੋਨ 15 ਅਤੇ ਆਈਫੋਨ 15 ਪਲੱਸ ਮਾਡਲਾਂ ਦੀਆਂ ਕੀਮਤਾਂ ‘ਚ ਵੀ ਮਾਮੂਲੀ ਕਟੌਤੀ ਕੀਤੀ ਗਈ ਹੈ। iPhone 15 ਅਤੇ iPhone 15 Plus ਦੀਆਂ ਕੀਮਤਾਂ ਵਿੱਚ ਸਿਰਫ਼ 300 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਹੁਣ ਇਹ ਕ੍ਰਮਵਾਰ 79,600 ਰੁਪਏ ਅਤੇ 89,600 ਰੁਪਏ ਵਿੱਚ ਉਪਲਬਧ ਹਨ।

Apple iPhone 13 ਅਤੇ iPhone 14 ਦੀ ਕੀਮਤ ਵਿੱਚ 300 ਰੁਪਏ ਦੀ ਮਾਮੂਲੀ ਕਟੌਤੀ ਕੀਤੀ ਗਈ ਹੈ। ਕਿਫਾਇਤੀ iPhone SE ਦੀ ਕੀਮਤ ‘ਚ 2,300 ਰੁਪਏ ਦੀ ਕਟੌਤੀ ਕੀਤੀ ਗਈ ਹੈ, ਇਸ ਤੋਂ ਇਲਾਵਾ iPhone SE ਨੂੰ ਹੁਣ 47,600 ਰੁਪਏ ‘ਚ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਪਹਿਲਾਂ ਇਸ ਦੀ ਕੀਮਤ 49,900 ਰੁਪਏ ਸੀ। Apple iPhone 13 59,600 ਰੁਪਏ ਅਤੇ iPhone 14 69,600 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ।

Leave a Reply

Your email address will not be published. Required fields are marked *