ਪੰਜਾਬ ਸਰਕਾਰ ਦੁਆਰਾ ਪੀ.ਪੀ.ਐਸ.ਏ. ਦੇ ਸਹਿਯੋਗ ਸਦਕਾ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਕਰਵਾਏ ਗਏ। ਜਿਸ ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਬਠਿੰਡਾ ਦੇ ਜੂਨੀਅਰ ਸਹਾਇਕ ਸ਼੍ਰੀ ਤੇਜ ਕੁਮਾਰ ਨੇ “ਜੈਵਲਿਨ ਥਰੋਅ” ਖੇਡ ਵਿੱਚ ਭਾਗ ਲਿਆ ਤੇ ਦੂਜਾ ਸਥਾਨ ਹਾਸਲ ਕਰਦੇ ਹੋਏ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।
ਡਿਪਟੀ ਡਾਇਰੈਕਟਰ ਸ਼੍ਰੀਮਤੀ ਗੁਰਪ੍ਰੀਤ ਕੌਰ ਗਿੱਲ ਅਤੇ ਸਮੂਹ ਸਟਾਫ ਨੇ ਸ਼੍ਰੀ ਤੇਜ ਕੁਮਾਰ ਦੀ ਹੌਸਲਾ-ਅਫਜਾਈ ਕਰਦਿਆਂ ਉਸ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮਾਣਮੱਤੀ ਪ੍ਰਾਪਤੀ ’ਤੇ ਡਿਪਟੀ ਡਾਇਰੈਕਟਰ ਤੇ ਸਮੂਹ ਸਟਾਫ ਵਲੋਂ ਉਦਯੋਗਿਕ ਸਿਖਲਾਈ ਸੰਸਥਾ ਪਹੁੰਚਣ ’ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।