ਕੋਲਕਾਤਾ ਨਾਈਟ ਰਾਈਡਰਸ ਨੇ ਤੀਜੀ ਵਾਰੀ ਜਿੱਤਿਆ ਇੰਡੀਅਨ ਪ੍ਰੀਮੀਅਰ ਲੀਗ 2024 ਦਾ ਖਿਤਾਬ

ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ 2024 (Indian Premier League 2024) ਦੇ ਇਕਪਾਸੜ ਫਾਈਨਲ ’ਚ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਨੂੰ ਅੱਠ ਵਿਕਟਾਂ ਨਾਲ ਹਰਾ ਕੇ ਅਪਣੀ ਤੀਜੀ ਟਰਾਫੀ ਜਿੱਤ ਲਈ ਹੈ।

ਫ਼ਾਈਨਲ ਮੈਚ ’ਚ ਉਸ ਨੂੰ ਜਿੱਤ ਲਈ 113 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਚੈਂਪੀਅਨ ਟੀਮ ਨੇ ਸਿਰਫ਼ 10.3 ਓਵਰਾਂ ’ਚ ਦੋ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਟੀਮ ਲਈ ਰਹਿਮਾਨੁੱਲਾ ਗੁਰਬਾਜ਼ ਨੇ 39 ਅਤੇ ਵੈਂਕਟੇਸ਼ ਅੱਈਅਰ ਨੇ 52 ਦੌੜਾਂ ਬਣਾਈਆਂ। ਕੋਲਕਾਤਾ ਨਾਈਟ ਰਾਈਡਰਜ਼ ਨੇ 2024 ਦੇ ਐਡੀਸ਼ਨ ’ਚ ਸ਼ੁਰੂ ਤੋਂ ਹੀ ਸ਼ਾਨਦਾਰ ਕ੍ਰਿਕਟ ਖੇਡੀ ਹੈ ਅਤੇ ਇਕਪਾਸੜ ਫਾਈਨਲ ਜਿੱਤਣਾ ਉਸ ਦੇ ਦਬਦਬੇ ਦਾ ਸਬੂਤ ਹੈ।

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਪਹਿਲੇ ਦੋ ਓਵਰਾਂ ’ਚ ਅਪਣੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (02) ਅਤੇ ਟ੍ਰੈਵਿਸ ਹੇਡ (0) ਦੀਆਂ ਵਿਕਟਾਂ ਗੁਆ ਦਿਤੀਆਂ। ਜਿਸ ਨਾਲ ਸਕੋਰ ਦੋ ਓਵਰਾਂ ’ਚ ਦੋ ਵਿਕਟਾਂ ’ਤੇ 6 ਦੌੜਾਂ ’ਤੇ ਸਿਮਟ ਗਿਆ।

ਹੋਰ ਖ਼ਬਰਾਂ :-  ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਲਾਗੂ ਕਰਨ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋਹਰੀ: ਡਾ. ਬਲਜੀਤ ਕੌਰ

ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦਾ ਕੋਈ ਵੀ ਬੱਲੇਬਾਜ਼ ਮਿਸ਼ੇਲ ਸਟਾਰਕ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਟਿਕ ਕੇ ਖੇਡ ਨਹੀਂ ਸਕਿਆ ਅਤੇ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹੁਣ ਤਕ ਸਭ ਤੋਂ ਛੋਟਾ ਟੀਚਾ ਦਿਤਾ। ਸਟਾਰਕ ਨੇ ਨਿਲਾਮੀ ਵਿਚ ਮਿਲੀ ਰੀਕਾਰਡ ਰਕਮ ਨੂੰ ਸਹੀ ਸਾਬਤ ਕਰਦਿਆਂ ਅਪਣੇ ਤਿੰਨ ਓਵਰਾਂ ਵਿਚ 14 ਦੌੜਾਂ ਦੇ ਕੇ ਦੋ ਅਹਿਮ ਵਿਕਟਾਂ ਲਈਆਂ। ਆਂਦਰੇ ਰਸਲ ਨੇ 2.3 ਓਵਰਾਂ ਵਿਚ 19 ਦੌੜਾ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਹਰਸ਼ਿਤ ਰਾਣਾ ਨੇ ਚਾਰ ਓਵਰਾਂ ਵਿਚ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

Leave a Reply

Your email address will not be published. Required fields are marked *