ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 2025 ਦੀਆਂ ਚੋਣਾਂ ਤੋਂ ਪਹਿਲਾਂ 9 ਮਾਰਚ ਨੂੰ ਨਵਾਂ ਨੇਤਾ ਚੁਣੇਗੀ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਦੀ ਲਿਬਰਲ ਪਾਰਟੀ (Liberal Party) ਨੇ ਕਿਹਾ ਕਿ ਉਹ 2025 ਦੀਆਂ ਚੋਣਾਂ ਤੋਂ ਪਹਿਲਾਂ 9 ਮਾਰਚ ਨੂੰ ਨਵਾਂ ਨੇਤਾ ਚੁਣੇਗੀ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਤੇ ਲਿਬਰਲ ਨੇਤਾ (Liberal Leader) ਦੋਵਾਂ ਦੇ ਤੌਰ ‘ਤੇ ਉਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ ਪਾਰਟੀ ਕੋਈ ਨਵਾਂ ਪ੍ਰਧਾਨ ਨਹੀਂ ਚੁਣਦੀ।

ਹੋਰ ਖ਼ਬਰਾਂ :-  ਕਬੱਡੀ ਅਤੇ ਕੁਸ਼ਤੀ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀ ਹੈ: ਜਸਟਿਸ ਵਿਨੋਦ ਕੇ. ਸ਼ਰਮਾ

ਪਾਰਟੀ ਨੇ ਕਿਹਾ ਕਿ ਲੀਡਰਸ਼ਿਪ ਵੋਟਿੰਗ (Leadership Voting) 9 ਮਾਰਚ ਨੂੰ ਸਮਾਪਤ ਹੋਵੇਗੀ ਅਤੇ ਉਸੇ ਤਰੀਕ ਨੂੰ ਨਵੇਂ ਨੇਤਾ ਦਾ ਐਲਾਨ ਕੀਤਾ ਜਾਵੇਗਾ। ਲਿਬਰਲ ਪਾਰਟੀ (Liberal Party) ਦੇ ਅਨੁਸਾਰ, ਇੱਕ ਰਜਿਸਟਰਡ ਲਿਬਰਲ (Registered Liberal) ਬਣਨ ਅਤੇ ਲੀਡਰਸ਼ਿਪ ਦੀ ਦੌੜ ਵਿੱਚ ਵੋਟ ਪਾਉਣ ਦੇ ਯੋਗ ਹੋਣ ਦੀ ਕੱਟ-ਆਫ ਮਿਤੀ 27 ਜਨਵਰੀ ਹੋਵੇਗੀ।

Leave a Reply

Your email address will not be published. Required fields are marked *