ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਅੱਜ ਤੋਂ ਦੋ ਦਿਨਾਂ ਦੇ ਮੁੰਬਈ ਦੌਰੇ ‘ਤੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਮਿਸ਼ਨ ਇਨਵੈਸਟਮੈਂਟ ਦੇ ਤਹਿਤ ਅੱਜ ਤੋਂ ਦੋ ਦਿਨਾਂ ਦੇ ਮੁੰਬਈ ਦੌਰੇ ‘ਤੇ ਹਨ। ਇਸ ਦੌਰਾਨ ਉਹ ਉਦਯੋਗਪਤੀਆਂ ਨਾਲ ਮੁਲਕਾਤ ਕਰਨਗੇ ਤੇ ਉਨ੍ਹਾਂ ਨੂੰ ਪੰਜਾਬ ‘ਚ ਨਿਵੇਸ਼ ਕਰਨ ਦਾ ਸੱਦਾ ਦੇਣਗੇ।

ਉਮੀਦ ਹੈ ਕਿ ਇਸ ਦੌਰਾਨ ਕਈ ਐਮਓਯੂ ਵੀ ਸਾਈਨ (MOU Also Signed) ਹੋਣਗੇ। ਮਾਰਚ ਮਹੀਨੇ ‘ਚ ਪੰਜਾਬ ਸਰਕਾਰ ਸੂਬੇ ਦੇ ਉਦਯੋਗ ਨੂੰ ਰਫ਼ਤਾਰ ਦੇਣ ਲਈ ਇੱਕ ਪ੍ਰੋਗਰਾਮ ਕਰਵਾਉਣ ਜਾ ਰਹੀ ਹੈ। ਇਸ ਸਭ ਦੇ ਪਿੱਛੇ ਕੋਸ਼ਿਸ਼ ਇਹ ਹੈ ਕਿ ਪੰਜਾਬ ‘ਚ ਨਿਵੇਸ਼ ਨੂੰ ਵਧਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਦਿੱਤੇ ਜਾਣ।

ਹੋਰ ਖ਼ਬਰਾਂ :-  ਬਾਗ਼ਬਾਨੀ ਵਿਭਾਗ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜ਼ਿਲ੍ਹਾਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਿਆਰੀ ਦੇ ਨਾਲ ਮੁੰਬਈ ਜਾ ਰਹੇ ਹਨ। ਉਨ੍ਹਾਂ ਦੀ ਟੀਮ ਨੇ ਦੌਰੇ ਨੂੰ ਲੈ ਕੇ ਸਾਰੀਆਂ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਦੌਰਾਨ ਉਹ ਮਹਾਰਾਸ਼ਟਰ ਦੇ ਮਰਹੂਮ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਪਰਿਵਾਰ ਨੂੰ ਮਿਲਣਗੇ ਤੇ ਉਨ੍ਹਾਂ ਦੇ ਬੇਵਕਤੀ ਦੇਹਾਂਤ ‘ਚ ਦੁੱਖ ਸਾਂਝਾ ਕਰਨਗੇ।

Leave a Reply

Your email address will not be published. Required fields are marked *